ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ: ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਪੰਜਾਬ ਵਿਚ ਤਕਰੀਬਨ ਤਿੰਨ ਮਹੀਨੇ ਦਾ ਸਮਾਂ ਬੀਤ ਚਲਿਆ ਹੈ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਪੰਜਾਬ ਦੀ ਆਬੋ-ਹਵਾ ਇਸ ਕਦਰ ਵਿਗੜ ਚੁੱਕੀ ਹੈ ਕਿ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਆਏ ਦਿਨ ਪੰਜਾਬ ਵਿਚ ਰੋਜਾਨਾ ਕਤਲੇਆਮ ਲੁੱਟਾਂ-ਖੋਹਾਂ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਨਾਲ ਅਖ਼ਬਾਰਾਂ ਅਤੇ ਚੈਨਲਾਂ ਦੀਆਂ ਸੁਰਖੀਆਂ ਸੱਜੀਆਂ ਹੋਈਆਂ ਮਿਲਦੀਆਂ ਹਨ। ਲੇਕਿਨ ਆਮ ਆਦਮੀ ਪਾਰਟੀ ਦੇ ਨੇਤਾ ਆਪਣੇ ਆਕਾਵਾਂ ਦੀਆਂ ਆਓ-ਭਗਤ ਦੇ ਕਸੀਦੇ ਪੜ੍ਹਦੇ ਨਹੀਂ ਥੱਕਦੇ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਰਕਾਰ ਦੇ ਆਦੇਸ਼ਾਂ ਤੇ ਡੀ.ਪੀ.ਆਰ ਡਿਪਾਰਟਮੈਂਟ ਵੱਲੋਂ ਪੰਜਾਬ ਭਰ ਵਿਚ ਤਕਰੀਬਨ ਇਕ ਲੱਖ ਤੋਂ ਵੱਧ ਪੱਤਰਕਾਰਾਂ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਹੈ। ਲੇਕਿਨ ਇਸਦੇ ਉਲਟ ਮਾਨ ਸਰਕਾਰ ਵੱਲੋਂ ਕੁਝ ਚੁਨਿੰਦਾ ਵੈਬ ਚੈਨਲਾਂ ਅਤੇ ਪੋਰਟਲਾਂ ਨੂੰ ਮਾਨਵਤਾ ਦੇ ਸਰਕਾਰੀ ਇਸ਼ਤਿਹਾਰ ਤੱਕ ਦਿੱਤੇ ਜਾ ਰਹੇ ਹਨ। ਇਸ ਦੇ ਦੂਸਰੇ ਪਾਸੇ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਮਾਨਤਾ ਦੇਣ ਤੋਂ ਕਤਰਾ ਰਹੀ ਹੈਂ ਮਾਨ ਸਰਕਾਰ। ਜਿਸ ਤੋਂ ਇਹ ਜਾਹਰ ਹੁੰਦਾ ਹੈ ਕਿ ਦਿੱਲੀ ਵਿੱਚ ਗੋਦੀ ਮੀਡੀਆ ਅਤੇ ਪੰਜਾਬ ਵਿਚ ਕੇਜੀ ਮੀਡੀਆ ਦੀ ਤਿਆਰੀ ਚੱਲ ਰਹੀ ਹੈ।

Leave a Reply

Your email address will not be published. Required fields are marked *