ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਲਗਭੱਗ ਤਿੰਨ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ। ਵੱਡੇ ਵੱਡੇ ਵਾਅਦੇ ਅਤੇ ਗਰੰਟੀ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਤੋਂ ਇਲਾਵਾ ਪੱਤਰਕਾਰਾਂ ਨਾਲ ਬੇਰੁਖੀ ਵਾਲਾ ਰਵਇਆ ਅਪਣਾ ਰਹੀ ਹੈ। ਪੰਜਾਬ ਵਿੱਚ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ ਉਨ੍ਹਾਂ ਵੱਲੋਂ ਕਦੇ ਵੀ ਪੱਤਰਕਾਰਾਂ ਵਿਚ ਵਿਤਕਰਾ ਨਹੀਂ ਕੀਤਾ ਗਿਆ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਚੌਥਾ ਸਤੰਭ ਕਹੇ ਜਾਨ ਵਾਲੇ ਪੱਤਰਕਾਰਤਾ ਦੇ ਖੇਤਰ ਵਿੱਚ ਪੱਖਪਾਤੀ ਰਵੈਆ ਅਪਣਾਇਆ ਜਾ ਰਿਹਾ ਹੈ। ਜਿਸ ਦੀ ਤਾਜ਼ਾ ਉਦਾਹਰਣ ਪੰਜਾਬ ਸਰਕਾਰ ਦੇ (ਡੀ ਪੀ ਆਰ ਓ) ਵਿਭਾਗ ਵਿਚ ਦੇਖਣ ਨੂੰ ਮਿਲ ਰਹੀ ਹੈ। ਡੀ ਪੀ ਆਰ ਓ ਵਿਭਾਗ ਵੱਲੋਂ ਹਰ ਸਾਲ ਪੱਤਰਕਾਰਾਂ ਦੇ ਪੀਲੇ ਕਾਰਡ ਬਣਾਏ ਜਾਂਦੇ ਸਨ। ਜਿਸ ਨਾਲ ਪੱਤਰਕਾਰ ਪੰਜਾਬ ਸਰਕਾਰ ਦੇ ਹੋਣ ਵਾਲੇ ਸਾਰੇ ਸਰਕਾਰੀ ਪ੍ਰੋਗਰਾਮ ਵਿੱਚ ਬਿਨਾਂ ਕਿਸੇ ਰੋਕ ਟੋਕ ਤੋਂ ਸਮਾਗਮ ਵਾਲੀ ਥਾਂ ਪਹੁੰਚ ਕੇ ਅਪਣੀ ਖ਼ਬਰ ਬਣਾਉਂਦੇ ਸਨ। ਪ੍ਰੰਤੂ ਇਸ ਬਾਰ ਜ਼ਿਲ੍ਹਾ ਮੋਹਾਲੀ ਦੇ ਡੀ ਪੀ ਆਰ ਓ ਵਿਭਾਗ ਵੱਲੋਂ ਕੁਝ ਚੁਨਿੰਦਾ ਘਰਾਣਿਆਂ ਨੂੰ ਛੱਡ ਕੇ ਵੱਡੀ ਗਿਣਤੀ ਵਿਚ ਪੱਤਰਕਾਰਾਂ ਦੇ ਪੀਲੇ ਕਾਰਡ ਕੱਟ ਦਿੱਤੇ ਗਏ ਹਨ। ਜੋ ਪੱਤਰਕਾਰਤਾ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲ਼ੇ ਪੱਤਰਕਾਰਾਂ ਨਾਲ ਨਾਇਨਸਾਫੀ ਹੈ ਅਤੇ ਲੋਕਤੰਤਰ ਚੌਥਾ ਸਤੰਭ ਕਹੇ ਜਾਣ ਵਾਲੇ ਪੱਤਰਕਾਰਤਾ ਦੇ ਖੇਤਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਡੀ ਪੀ ਆਰ ਓ ਵਿਭਾਗ ਦੀ ਬੇਰੁਖੀ ਦਾ ਰਵਈਆ ਅਪਨਾਉਣ ਵਾਲੇ ਪੱਤਰਕਾਰਾਂ ਵੱਲੋਂ ਕਾਰਡ ਕੱਟੇ ਜਾਣ ਬਾਰੇ ਜ਼ਿਲ੍ਹਾ ਮੋਹਾਲੀ ਵਿਚ ਬੈਠੇ ਸਬੰਧਤ ਅਧਿਕਾਰੀਆਂ ਤੋਂ ਪੁੱਛਿਆ ਗਿਆ ਤਾਂ ਸੀਟ ਤੇ ਬੈਠੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਆਏ ਦਿਸ਼ਾਂ ਨਿਰਦੇਸ਼ਾਂ ਮੁਤਾਬਕ ਕੱਟੇ ਜਾਣ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸੱਤਾ ਤੋਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਇੰਨਾ ਪੱਤਰਕਾਰਾਂ ਵੱਲੋਂ ਹੀ ਭਰਪੂਰ ਸਮਰਥਨ ਕੀਤਾ ਗਿਆ ਸੀ ਅਤੇ ਸੋਸ਼ਲ ਮੀਡੀਆ ਤੇ ਵੱਡੀਆਂ ਵੱਡੀਆਂ ਖਬਰਾਂ ਲਗਾ ਕੇ ਲੋਕਾਂ ਦਾ ਆਮ ਆਦਮੀ ਪਾਰਟੀ ਵੱਲ ਰੁਝਾਨ ਨੂੰ ਵਧਾਇਆ ਗਿਆ ਸੀ। ਪ੍ਰੰਤੂ ਹੁਣ ਆਮ ਆਦਮੀ ਪਾਰਟੀ ਉਨ੍ਹਾਂ ਪੱਤਰਕਾਰਾਂ ਨਾਲ ਹੀ ਆਪਣਾ ਬੇਰੁੱਖੀ ਵਾਲਾ ਰਵਈਆ ਅਪਣਾ ਰਹੀ ਹੈ ਜਾਂ ਇਹ ਸਮਝ ਲਿਆ ਜਾਵੇ ਕਿ ਪੰਜਾਬ ਦੀ ਅਫਸਰਸ਼ਾਹੀ ਸਰਕਾਰ ਤੇ ਭਾਰੂ ਹੋ ਚੁੱਕੀ ਹੈ।

Leave a Reply

Your email address will not be published. Required fields are marked *