
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਦੇ ਫੇਜ਼ ਇੱਕ ਵਿਚ ਸਥਿਤ ਇਕ ਪਾਰਕ ਵਿੱਚ ਵੱਖ ਵੱਖ ਕੰਮਾਂ ਦਾ ਉਦਘਾਟਨ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੂਰੇ ਮੁਹਾਲੀ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਕੋਨੇ ਕੋਨੇ ਵਿੱਚ ਚੱਲ ਰਹੇ ਹਨ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾ ਰਿਹਾ ਜਿਸ ਦੀ ਮਿਸਾਲ ਫੇਜ਼ ਇੱਕ ਦਾ ਇਹ ਪਾਰਕ ਹੈ।ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਪਾਰਕ ਦੇ ਵਿਕਾਸ ਲਈ ਜੋ ਵੀ ਲੋੜਾਂ ਦੱਸੀਆਂ ਸਨ ਉਹ ਸਾਰੇ ਕੰਮ ਕਰਵਾਏ ਜਾ ਰਹੇ ਹਨ। ਇਨ੍ਹਾਂ ਕੰਮਾਂ ਵਿੱਚ ਟਰੈਕ ਦੀ ਰਿਪੇਅਰ, ਝੂਲੇ, ਬੈਂਚ, ਵੈਦਰ ਸ਼ੈਲਟਰ ਬਣਾਉਣ ਆਦਿ ਦੇ ਕੰਮ ਸ਼ਾਮਲ ਹਨ।ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਖਾਸ ਤੌਰ ਤੇ ਇਲਾਕੇ ਦੀਆਂ ਮਹਿਲਾਵਾਂ ਅਤੇ ਪਤਵੰਤਿਆਂ ਵੱਲੋਂ ਐਸੋਸੀਏਸ਼ਨ ਬਣਾ ਕੇ ਇਕਜੁੱਟ ਹੋ ਕੇ ਪਾਰਕ ਦੇ ਰੱਖ ਰਖਾਓ ਦੇ ਕੰਮ ਆਪਣੇ ਅਧੀਨ ਲੈਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਇੱਥੇ ਐਸੋਸੀਏਸ਼ਨ ਦੇ ਸੱਦੇ ਤੇ ਆਏ ਸਨ ਅਤੇ ਉਨ੍ਹਾਂ ਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਇਸ ਇਲਾਕੇ ਦੀਆਂ ਮਹਿਲਾਵਾਂ ਅੱਗੇ ਹੋ ਕੇ ਵਿਕਾਸ ਕਾਰਜਾਂ ਵਿੱਚ ਸ਼ਾਮਲ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਅਤੇ ਸਲਾਹ ਅਨੁਸਾਰ ਇੱਥੇ ਬਾਕੀ ਰਹਿੰਦੇ ਵਿਕਾਸ ਕਾਰਜ ਦੀ ਫੌਰੀ ਤੌਰ ਤੇ ਕਰਵਾਏ ਜਾਣਗੇ।ਇਸ ਮੌਕੇ ਇਲਾਕਾ ਵਾਸੀਆਂ ਨੇ ਇਸ ਪਾਰਕ ਨੂੰ ਵਿਕਸਿਤ ਕਰਵਾਉਣ ਸੰਬੰਧੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਲਾਕੇ ਦੇ ਵਸਨੀਕਾਂ ਨੇ ਕਿਹਾ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੋਹਾਲੀ ਵਿਚ ਜੋ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਸ ਲਈ ਇਹ ਪੂਰੀ ਟੀਮ ਸ਼ਲਾਘਾ ਦੀ ਪਾਤਰ ਹੈ।ਇਸ ਮੌਕੇ ਇੰਜਨੀਅਰ ਪੀ ਐਸ ਵਿਰਦੀ, ਹਰਿੰਦਰ ਕੌਰ ਗਿੱਲ, ਇੰਦੂ ਕਨਵਰ, ਸੰਤੋਸ਼ ਸੰਧੂ, ਜਗਮੋਹਨ ਸਿੰਘ, ਨੀਲਮ ਸਹਿਗਲ, ਈਸ਼ਾ ਭੱਟ, ਫੂਲਾ ਸਿੰਘ ਧਾਰਨੀ, ਕਰਨਲ ਸਤਿੰਦਰਪਾਲ ਸਿੰਘ ਪੁਰੀ, ਰਣਜੀਤ ਪੁਰੀ, ਡਾ ਕਾਜਲ ਚੌਧਰੀ, ਪਰਨੀਤ ਕੌਰ, ਜਸਮੇਲ ਕੌਰ, ਗੁਰਦੀਪ ਸਿੰਘ ਜੋਗਾ, ਐਡਵੋਕੇਟ ਅਮਰਦੀਪ ਕੌਰ ਸਮੇਤ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।