ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਵਾਅਦੇ ਤੋਂ ਪਿਛਾਂਹ ਹੱਟਣ ਵਿਰੁੱਧ ਗੁੱਸੇ ‘ਚ ਆਏ ਮੁਲਾਜਮਾਂ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਚੰਡੀਗੜ੍ਹ ਦੇ ਸੱਦੇ ‘ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿਚ ਇਥੇ ਆਏ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਪੁੱਡਾ ਗਰਾਊਂਡ ਵਿਖੇ ਰੋਸ ਰੈਲੀ ਕੀਤੀ । ਮੁਲਾਜ਼ਮਾਂ ਦੇ ਹੱਥਾਂ ਵਿੱਚ ਲਾਲ ਝੰਡੇ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ ਕਿ ‘ਵਾਅਦਿਆਂ ਦਾ ਖਿਆਲ ਕਰੋ , ਪੁਰਾਣੀ ਪੈਨਸ਼ਨ ਬਹਾਲ ਕਰੇ ‘, ਨਵੀਂ ਪੈਨਸ਼ਨ ਸਕੀਮ ਰੱਦ ਕਰੋ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਆਦਿ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ,ਟਹਿਲ ਸਿੰਘ ਸਰਾਭਾ,ਰੁਣਦੀਪ ਸਿੰਘ ਫਤਹਿਗੜ੍ਹ ਸਾਹਿਬ,ਕੰਵਲਜੀਤ ਸਿੰਘ ਰੋਪੜ,ਜਸਵਿੰਦਰ ਸਿੰਘ, ਨਿਹਾਲ ਸਿੰਘ ਵਾਲਾ,ਜਿੰਦਰ ਪਾਇਲਟ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਦੇ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ ,ਚਰਨ ਸਿੰਘ ਸਰਾਭਾ, ਕਰਤਾਰ ਸਿੰਘ ਪਾਲ, ਰਣਜੀਤ ਸਿੰਘਰਾਣਵਾਂ, ਗੁਰਪ੍ਰੀਤ ਮੰਗਵਾਲ ,ਬਲਕਾਰ ਵਲਟੋਹਾ , ਸੁਰਿੰਦਰ ਕੁਮਾਰ ਪੁਆਰੀ , ਪ੍ਰੇਮ ਚਾਵਲਾ, ਪ੍ਭਜੀਤ ਉੱਪਲ, ਮਨਜਿੰਦਰ ਸਿੰਘ ਮੰਡ ਨੇ ਸੰਬੋਧਨ ਕਰਦਿਆਂ ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ, ਧਾਰਨ ਕੀਤੀ ਗਈ ਚੁੱਪ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ।
ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਚੋਣ ਮੈਨੀਫੈਸਟੋ ਵਿੱਚ ਮੁਲਾਜ਼ਮਾਂ ਨਾਲ ਇਕਰਾਰਨਾਮਾ ਕੀਤਾ ਗਿਆ ਸੀ ਕਿ ਜਨਵਰੀ 2004 ਤੋਂ ਬਾਅਦ ਭਰਤੀ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ , ਪੰਜਾਬ ਸਰਕਾਰ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰੇਗੀ ਤੇ ਤਨਖਾਹ ਤਰੁੱਟੀਆਂ ਦੂਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ , ਘੱਟੋ ਘੱਟ ਮਜ਼ਦੂਰੀ ਦੀ ਸਮੀਖਿਆ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ , ਸਾਰੇ ਸਕੀਮ ਵਰਕਰਾਂ ਦੀ ਤਨਖਾਹ ਦੁੱਗਣੀ ਕੀਤੀ ਜਾਵੇਗੀ , ਪਿਕਟਸ ਅਧੀਨ ਕੰਮ ਕਰਦੇ ਸਾਰੇ ਕੰਪਿਊਟਰ ਅਧਿਆਪਕਾਂ ਹੁਣ ਸਰਕਾਰੀ ਤੰਤਰ ਨਾਲ ਜੋੜ ਲਿਆ ਜਾਵੇਗਾ ਆਦਿ ਮੁੱਦੇ ਸ਼ਾਮਲ ਕੀਤੇ ਗਏ ਸਨ ਪਰ ਪੰਜਾਬ ਦੇ ਬਜਟ ਵਿੱਚ ਵਿੱਤ ਮੰਤਰੀ ਪੰਜਾਬ ਨੇ ਮੁੱਦਾ ਤਾਂ ਕੀ ਪ੍ਰਵਾਨ ਕਰਨਾ ਸੀ, ਮੁੱਦੇ ਨੂੰ ਛੂਹਿਆ ਤੱਕ ਨਹੀਂ ।
ਰੈਲੀ ਉਪਰੰਤ ਮੁਲਾਜ਼ਮਾਂ ਨੇ ਤਿੱਖੀ ਨਾਅਰੇਬਾਜ਼ੀ ਕਰਕੇ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ।ਰੋਹ ਵਿੱਚ ਆਏ ਮੁਲਾਜਮਾਂ ਨੇ ਸੱਤ ਫੇਸ ਜਾਮ ਕਰ ਦਿੱਤਾ।ਜਾਮ ਦੇ ਮੱਦੇਨਜਰ ਤਹਿਸੀਲਦਾਰ ਅਰਜਨ ਗਰੇਵਾਲ,ਡੀ ਐਸ ਪੀ ਮਨਬੀਰ ਬਾਜਵਾ ਨੈ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਨਾਲ ਮੀਟਿੰਗ ਦੇ ਸਮੇਂ ਦਾ ਵਾਅਦਾ ਕੀਤਾ ਕਿ ਕੱਲ ਸ਼ਾਮ ਤੱਕ ਪੱਤਰ ਮਿਲ ਜਾਵੇਂਗਾ।ਇਸ ਮੌਕੇ ‘ ਇਹ ਵੀ ਐਲਾਨ ਕੀਤਾ ਗਿਆ ਕਿ ਅਗਰ ਵਿੱਤ ਮੰਤਰੀ ਨੇ ਮੀਟਿੰਗ ਨਾ ਕੀਤੀ ਤਾਂ ਚਾਰ ਜੁਲਾਈ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਅਰਥੀਆਂ ਸਾਰੇ ਜਿਲ੍ਹਾ ਤੇ ਸਥਾਨਕ ਪੱਧਰ ਤੇ ਫੂਕੀਆਂ ਜਾਣਗੀਆਂ।ਫਿਰ ਸੂਬਾਈ ਮੀਟਿੰਗ ਕਰਕੇ ਅਗਲਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਸੁਰਿੰਦਰ ਲਹੌਰੀਆ, ਅਜੇ ਸਨੋਤਰਾ, ਐਚ ਐਸ ਕਿੰਗੜਾ ਪੀ ਏ ਯੂ, ਗੁਰਮੇਲ ਮੈਲਡੇ,ਕਾਰਜ ਕੈਰੋਂ, ਕਰਮ ਚੰਦ ਪੀ ਆਰ ਟੀ ਸੀ, ਪਰਵੀਨ ਕੁਮਾਰ, ਮਨਦੀਪ ਥਿੰਦ, ਜਿੰਦਰ ਪਾਇਲਟ ਨੇ ਵੀ ਸੰਬੋਧਨ ਕੀਤਾ।