ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਵਿੱਚ ਵਗ ਰਿਹ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਇੰਸ: ਸੁਮਿਤ ਮੋਰ ਮੁੱਖ ਅਫਸਰ ਥਾਣਾ ਫੇਸ-1 ਮੋਹਾਲੀ ਵੱਲੋ ਮੁਹਿੰਮ ਚਲਾਈ ਹੋਈ ਹੈ। ਜਿਸ ਦੇ ਤਹਿਤ ਐਮ.ਓ.ਆਈ. ਲਾਈਟਾ ਮੋਹਾਲੀ ਤੇ ਸ.ਥ ਕਿ੍ਸ਼ਨ ਚੰਦ ਵੱਲੋ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਅਤੇ ਚੈਕਿੰਗ ਦੋਰਾਨ ਇੱਕ ਵਿਅਕਤੀ ਜੋ ਪੈਦਲ ਸੀ ਜਿਸ ਦੇ ਸੱਜੇ ਹੱਥ ਵਿੱਚ ਇੱਕ ਪੀਲੇ ਰੰਗ ਦਾ ਥੈਲਾ ਫੜਿਆ ਹੋਇਆ ਸੀ। ਜੋ ਅੱਗੇ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਆਪਣੇ ਹੱਥ ਵਿੱਚ ਫੜਿਆ ਥੈਲਾ ਥੱਲੇ ਸੁੱਟ ਕੇ ਪਿੱਛੇ ਨੂੰ ਮੁੜਨ ਲੱਗਾ ਸੀ। ਜਿਸ ਨਾਲ ਥੈਲੇ ਦਾ ਮੁੰਹ ਖੁੱਲ ਗਿਆ। ਥੈਲੇ ਵਿੱਚ ਪਦਾਰਥ ਦਾ ਕੁੱਝ ਹਿੱਸਾ ਬਾਹਰ ਆ ਗਿਆ। ਜੋ ਉਕਤ ਵਿਅਕਤੀ ਨੂੰ ਸ.ਥ ਕਿ੍ਸ਼ਨ ਚੰਦ ਵੱਲੋ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਗਿਆ। ਜਿਸ ਨੇ ਆਪਣਾ ਨਾਮ ਗੰਗਾ ਰਾਮ ਪੁੱਤਰ ਕੱਲੂ ਵਾਸੀ ਪਿੰਡ ਉੱਚਾ ਗਾਓ ਥਾਣਾ ਸਾਹਬਾਦ ਜਿਲਾ ਰਾਮਪੁਰ (ਯੂ.ਪੀ) ਹਾਲ ਵਾਸੀ ਕਿਰਾਏਦਾਰ ਜੀਤੂ ਦਾ ਮਕਾਨ ਪਿੰਡ ਲਖਨੋਰ ਜਿਲਾ ਐਸ.ਏ.ਐਸ ਨਗਰ ਦੱਸਿਆ ਜਿਸ ਦੇ ਥੈਲੇ ਵਿਚੋ 2 ਕਿੱਲੋਗ੍ਰਾਮ ਗਾਜਾ ਬ੍ਰਾਮਦ ਹੋਇਆ। ਜਿਸ ਤੇ ਮੌਕੇ ਤੇ ਐਸ.ਆਈ ਪਿ੍ਤਪਾਲ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਪੁੱਜ ਕੇ ਦੋਸ਼ੀ ਗੰਗਾ ਰਾਮ ਉਕਤ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਮੁਕੱਦਮਾ ਨੰ: 135 ਮਿਤੀ 05-07-2022 ਅ/ਧ 20-61-85 ਐਨ.ਡੀ.ਪੀ.ਐਸ. ਐਕਟ ਥਾਣਾ ਫੇਸ-1 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ।