ਆਪਣੇ ਅਦਾਰੇ ਦਾ ਨਾਮ ਰੌਸ਼ਨ ਕਰਦਿਆਂ ਸੀਬੀਐੱਸਏ, ਸੀਜੀਸੀ ਲਾਂਡਰਾਂ ਦੇ ਤਿੰਨ ਵਿਿਦਆਰਥੀਆਂ ਵਾਲੀ ਟੀਮ ੳੱੁਨਤੀ ਨੇ ਆਈਆਈਐਮ ਇੰਦੌਰ ਵਿਖੇ ਕਰਵਾਈ 9ਵੀਂ ਅੰਤਰਰਾਸ਼ਟਰੀ ਬੀ-ਪਲਾਨ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਲ ਕੀਤੀ ਹੈ। ਸਤਿੰਦਰ, ਯੋਗੇਸ਼ ਕਪਿਲਾ ਅਤੇ ਮਨਪ੍ਰੀਤ ਸਿੰਘ, ਐਮਬੀਏ (ਸਾਲ ਦੂਜਾ) ਨੂੰ 25,000 ਰੁਪਏ ਦਾ ਨਕਦ ਇਨਾਮ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਵਿਿਦਆਰਥੀਆਂ ਵੱਲੋਂ ਪੋਰਟੇਬਲ ਕੈਟਲ ਫੀਡ ਵਾਲੀ ਮਸ਼ੀਨ ਦਾ ਨਵੀਨਤਾਕਾਰੀ ਵਿਚਾਰ ਪੇਸ਼ ਕੀਤਾ ਗਿਆ। ਇਸ ਅਨੁੁਸਾਰ ਇਹ ਪੋਰਟੇਬਲ ਮਸ਼ੀਨ ਕਿਸਾਨਾਂ ਨੂੰ ਉਪਲਬਧ ਕੱਚੇ ਮਾਲ ਦੀ ਵਰਤੋਂ ਕਰਕੇ ਪਸ਼ੂਆਂ ਜਾਂ ਪੋਲਟਰੀ ਸਟਾਕ ਲਈ ਫੀਡ ਬਣਾਉਣ ਵਿੱਚ ਮਦਦ ਕਰੇਗੀ। ਕੰਟਰੈਪਸ਼ਨ ਦੇ ਮੁੱਖ ਫਾਇਦੇ ਖੇਤੀ ਉਪਭੋਗਤਾਵਾਂ ਨੂੰ ਇਸ ਦੀ ਲਾਗਤ ਪ੍ਰਭਾਵਸ਼ੀਲਤਾ, ਪਸ਼ੂਆਂ ਜਾਂ ਮੁਰਗੀਆਂ ਲਈ ਪੌਸ਼ਟਿਕ ਫੀਡ ਬਣਾਉਣ ਲਈ ਅਨੁਕੂਲਤਾ ਅਤੇ ਉਹਨਾਂ ਦੀ ਲੋੜ ਅਨੁਸਾਰ ਮਾਤਰਾ ਨੂੰ ਨਿਰਧਾਰਤ ਕਰਨਾ ਆਦਿ ਸ਼ਾਮਲ ਹਨ। ਮੁਕਾਬਲੇ ਲਈ 35 ਟੀਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 16 ਟੀਮਾਂ ਨੇ ਆਈਆਈਐਮ ਇੰਦੌਰ ਵਿੱਚ ਹੋਏ ਫਾਈਨਲ ਗੇੜ ਵਿੱਚ ਹਿੱਸਾ ਲੈਣ ਲਈ ਕੁਆਲੀਫਾਈ ਕੀਤਾ। ਭਾਗੀਦਾਰਾਂ ਨੂੰ ਨਿਰਣਾਇਕ ਪੈਨਲ ਦੇ ਨਾਲ ਪ੍ਰਸ਼ਨ ਉੱਤਰ ਸੈਸ਼ਨਾਂ ਤੋਂ ਬਾਅਦ ਆਪਣੀਆਂ ਪੇਸ਼ਕਾਰੀਆਂ ਦੁਆਰਾ ਆਪਣੇ ਬੀ-ਪਲਾਨਾਂ ਨੂੰ ਪਿਚ ਕਰਨਾ ਸੀ। ਵਿਿਦਆਰਥੀਆਂ ਨੂੰ ਉਨ੍ਹਾਂ ਵੱਲੋਂ ਪੇਸ਼ ਕੀਤੀ ਯੋਜਨਾ ਦੀ ਮਾਰਕੀਟ ਸੰਭਾਵਨਾ, ਲਾਗਤ ਲਾਭ, ਨਿਵੇਸ਼ ਤੇ ਵਾਪਸੀ ਅਤੇ ਸਥਿਰਤਾ ਦੇ ਆਧਾਰ ’ਤੇ ਚੁਣਿਆ ਗਿਆ।
ਟੀਮ ਉੱਨਤੀ ਦੇ ਤਿੰਨ ਵਿਦਆਰਥੀਆਂ ਵਿੱਚੋਂ ਸਤਿੰਦਰ ਨੇ ਕਿਹਾ ਕਿ ਇਸ ਕਾਢ ਦਾ ਵਿਚਾਰ ਉਨ੍ਹਾਂ ਦੇ ਦਾਦਾ ਜੀ ਨਾਲ ਹੋਈ ਗੱਲਬਾਤ ਤੋਂ ਆਇਆ, ਜਿੱਥੇ ਉਨ੍ਹਾਂ ਨੇ ਸਮਕਾਲੀ ਸਮੇਂ ਵਿੱਚ ਪਸ਼ੂਆਂ ਦੇ ਚਾਰੇ ਦੀ ਲਾਗਤ ਵਿੱਚ ਬਿਨਾਂ ਕਿਸੇ ਅਨੁਪਾਤਕ ਵਾਧੇ ਜਾਂ ਇਸ ਦੇ ਪੋਸ਼ਣ ਹਿੱਸੇ ਵਿੱਚ ਬੇਹਤਾਸ਼ਾ ਵਾਧੇ ਨੂੰ ਚੰਗੀ ਤਰ੍ਹਾਂ ਉਜਾਗਰ ਕੀਤਾ। ਲਗਭਗ ਇੱਕ ਸਦੀ ਤੋਂ ਖੇਤੀ ਕਰ ਰਹੇ ਕਿਸਾਨਾਂ ਦੇ ਇੱਕ ਪਰਿਵਾਰ ਤੋਂ ਆਉਣ ਵਾਲੇ ਸਤਿੰਦਰ ਅਤੇ ਉਸ ਦੇ ਦੋਸਤਾਂ ਨੇ ਕਾਢ ਕੱਢਣ ਲਈ ਸੋਚ ਵਿਚਾਰ ਕੀਤਾ ਜੋ ਕਿ ਕਿਸਾਨਾਂ ਨੂੰ ਪ੍ਰਭਾਵਸ਼ਾਲੀ ਲਾਗਤ ਨਾਲ ਗੁਣਵੱਤਾ ਵਾਲੀ ਫੀਡ ਬਣਾਉਣ ਦਾ ਇੱਕ ਆਸਾਨ ਵਿਕਲਪ ਪ੍ਰਦਾਨ ਕਰਨ ਵਿੱਚ ਮਦਦ ਕਰੇ। ਪ੍ਰਤੀਯੋਗਿਤਾ ਜਿੱਤਣ ’ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਿਦਆਰਥੀਆਂ ਨੇ ਆਪਣੇ ਸਲਾਹਕਾਰ ਪ੍ਰੋ ਡਾ ਦੀਪਿਕਾ ਕੌਰ ਅਤੇ ਹਰ ਕਦਮ ’ਤੇ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਸੀਜੀਸੀ ਲਾਂਡਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੇ ਇਸ ਵਿਚਾਰ ਨੂੰ ਹੋਰ ਵਿਕਾਸ ਦੇ ਮੱਦੇਨਜ਼ਰ ਸੀਜੀਸੀ ਲਾਂਡਰਾਂ ਵਿਖੇ ਏਸੀਆਈਸੀ ਰਾਈਜ਼ ਐਸੋਸੀਏਸ਼ਨ ਵੱਲੋਂ ਇਨਕਿਊਬੇਟਿਡ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *