ਮੋਹਾਲੀ(ਬਿਊਰੋ)ਭਾਰਤ ਨਿਊਜ਼ਲਾਈਨ:-ਚੰਡੀਗੜ੍ਹ ਯੂਨੀਵਸਿਟੀ mms ਕਾਂਡ ਨੂੰ ਲੈ ਕੇ ਚੱਲ ਰਹੀ ਤਫਤੀਸ਼ ਦੌਰਾਨ ਪੰਜਾਬ ਪੁਲਿਸ ਵੱਲੋਂ ਅਰੁਨਾਚਲ ਪੁਲਿਸ ਅਤੇ ਆਰਮੀ ਦੀ ਮਦਦ ਨਾਲ ਸੀਲਾ ਪਾਸ ਅਰੁਨਾਚਲ ਪ੍ਰਦੇਸ਼ ਵਿਚ ਤਾਇਨਾਤ ਸੰਜੀਵ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਨੂੰ ਇੰਸਪੈਕਟਰ ਯੋਗੇਸ਼ ਕੁਮਾਰ ਐਸਐਚਓ ਥਾਣਾ ਸਦਰ ਖਰੜ ਵੱਲੋਂ ਟਰਾਂਜਿਟ ਰਿਮਾਂਡ ਤੇ ਲਿਆ ਕੇ ਖਰੜ ਡਿਊਟੀ ਮੈਜਿਸਟਰੇਟ ਦੇ ਵਿਚ ਪੇਸ਼ ਕੀਤਾ ਜਾਵੇਗਾ।ਇਹ ਜਾਣਕਾਰੀ ਡੀਜੀਪੀ ਪੰਜਾਬ ਵੱਲੋਂ ਆਪਣੇ ਟਵਿਟਰ ਹੈਂਡਲ ਤੇ ਸਾਂਝੀ ਕੀਤੀ ਗਈ ਹੈ।