
ਮੋਹਾਲੀ (ਬਿਊਰੋ)ਭਾਰਤ ਨਿਊਜ਼ਲਾਈਨ:-ਮੋਹਾਲੀ ਸੈਕਟਰ 70 ਵਿੱਚ ਦੁਕਾਨਦਾਰ ਦੀਆਂ ਅੱਖਾਂ ਵਿੱਚ ਮਿਰਚਾਂ ਪਾਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਗ਼ਨੀਮਤ ਇਹ ਰਹੀ ਕਿ ਦੁਕਾਨਦਾਰ ਦੀ ਚੁਸਤੀ ਅਤੇ ਰੋਲਾ ਪਾਉਣ ਤੋਂ ਬਾਅਦ ਲੁਟੇਰੇ ਪੈਸਿਆਂ ਵਾਲਾ ਬੈਗ ਛੱਡ ਭੱਜਣ ਵਿੱਚ ਹੋਏ ਕਾਮਯਾਬ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਜੇ ਸੱਚਦੇਵਾ ਨੇ ਦੱਸਿਆ ਕਿ ਮੋਹਾਲੀ ਸੈਕਟਰ 70 ਦੀ ਮਾਰਕੀਟ ਵਿੱਚ ਉਹ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ ਅਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਉਹ ਲੱਗਭੱਗ 12 ਵਜੇ ਦੇ ਕਰੀਬ ਪੈਦਲ ਘਰ ਜਾ ਰਹੇ ਹਨ ਅਤੇ ਉਨ੍ਹਾਂ ਕੋਲ ਦੁਕਾਨ ਤੋਂ ਇਕੱਠੀ ਹੋਈ ਉਗਰਾਹੀ ਦੀ ਰਕਮ ਵਾਲਾ ਬੈਗ ਸੀ ਅਤੇ ਉਹਨਾਂ ਦਾ ਘਰ ਦੁਕਾਨ ਤੋਂ ਮਾਤਰ ਸੌ ਮੀਟਰ ਦੀ ਦੂਰੀ ਤੇ ਹੈ ਜਿਸ ਕਾਰਨ ਉਹ ਪੈਦਲ ਹੀ ਆਪਣੇ ਘਰ ਜਾ ਰਹੇ ਸਨ ਤੇ ਰਸਤੇ ਵਿਚ ਚਾਰ ਨੌਜ਼ਵਾਨ ਖੜੇ ਸਨ। ਜਿਨ੍ਹਾਂ ਵਿਚੋਂ ਇਕ ਵਿਅਕਤੀ ਨੇ ਉਨ੍ਹਾਂ ਤੋਂ ਟਾਈਮ ਪੁੱਛਿਆ ਅਤੇ ਜਦੋਂ ਉਹ ਟਾਇਮ ਦੱਸਣ ਲੱਗੇ ਨਾਲ ਹੀ ਦੁਜੇ ਵਿਅਕਤੀ ਵੱਲੋ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਰੌਲਾ ਪਾ ਦਿੱਤਾ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਚਾਰੋ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਹਨਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਸ ਸਬੰਧੀ ਜਦੋਂ ਡੀਐਸਪੀ ਸਿਟੀ 1 ਐਂਚ ਐਸ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਸੈਕਟਰ 70 ਵਿੱਚ ਇੱਕ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਜੇ ਸੱਚਦੇਵਾ ਨਾਂ ਦੇ ਵਿਅਕਤੀ ਤੋਂ ਆਪਣੇ ਘਰ ਜਾਂਦੇ ਹੋਏ ਰਾਸਤੇ ਵਿੱਚ ਦੋ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸੀ।ਜਿਸ ਨੂੰ ਦੁਕਾਨਦਾਰ ਨੇ ਮੁਸਤੈਦੀ ਨਾਲ ਨਾਕਾਮ ਕਰ ਦਿੱਤਾ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘੱਟਨਾ ਵਾਲੀ ਥਾਂ ਦੇ ਸੀਸੀ ਟੀਵੀ ਚੈਕ ਕੀਤੇ ਜਾ ਰਹੇ ਹਨ। ਜਲਦੀ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।