
ਮੋਹਾਲੀ (ਬਿਊਰੋ) ਭਾਰਤ ਨਿਊਜ਼ਲਾਈਨ:-ਬੀਤੇ ਦਿਨੀਂ ਦੇਰ ਰਾਤ ਸੈਕਟਰ 97 ਸਥਿਤ ਯੂਨੀਵਰਡ ਨਾਮਕ ਰਹਾਇਸ਼ੀ ਸੋਸਾਇਟੀ ਵਿੱਚ ਰਹਿ ਰਹੇ ਕੁੱਝ ਨੋਜਵਾਨਾਂ ਵੱਲੋਂ ਹੁਲੜਬਾਜੀ ਕਰਨ ਤੋਂ ਬਾਅਦ ਸੋਸਾਇਟੀ ਮੈਂਬਰਾਂ ਦੀ ਸਕਾਇਤ ਤੇ ਥਾਣਾ ਸੋਹਾਣਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੇਰ ਰਾਤ ਰੇਡ ਕੀਤੀ ਗਈ ਅਤੇ ਚਾਰ ਨੋਜਵਾਨਾਂ ਨੂੰ ਗਿਰਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਥਾਣਾ ਸੋਹਾਣਾ ਨੇ ਦੱਸਿਆ ਕਿ ਬੀਤੇ ਦਿਨ ਯੂਨੀਵਰਡ ਸੋਸਾਇਟੀ ਮੈਂਬਰਾਂ ਵੱਲੋਂ ਪੁਲੀਸ ਨੂੰ ਸਕਾਇਤ ਦਿਤੀ ਸੀ ਕਿ ਸੋਸਾਇਟੀ ਵਿੱਚ ਕੁੱਝ ਨੋਜਵਾਨਾਂ ਵੱਲੋਂ ਹੁਲੜਬਾਜੀ ਕੀਤੀ ਜਾ ਰਹੀ ਹੈ ਅਤੇ ਹਵਾਈ ਫਾਇਰ ਕੀਤੇ ਗਏ ਹਨ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਸੋਸਾਇਟੀ ਦੇ ਮਕਾਨ ਵਿੱਚ ਰੇਡ ਕੀਤੀ ਗਈ। ਜਿਸ ਤੋਂ ਬਾਅਦ ਪੁਲਸ ਨੇ ਸੋਸਾਇਟੀ ਦੇ ਮਕਾਨ ਵਿਚੋਂ ਕੁੱਝ ਨੋਜਵਾਨਾਂ ਨੂੰ ਹਿਰਾਸਤ ਵਿੱਚ ਲੈਕੇ ਆਰਮ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗਿਰਫ਼ਤਾਰ ਕੀਤੇ ਗਏ ਨੋਜਵਾਨਾਂ ਪਾਸੋਂ ਪੁਲਸ ਨੂੰ ਇਕ ਰਿਵਾਲਵਰ ਤੇ ਦੋ ਖੋਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਗਿਰਫ਼ਤਾਰ ਕੀਤੇ ਗਏ ਨੋਜਵਾਨਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੁੱਝ ਨੋਜਵਾਨਾਂ ਦੀ ਹਵਾਈ ਫਾਇਰ ਕਰਦੇ ਦੀ ਸੋਸ਼ਲ ਮੀਡੀਆ ਤੇ ਵਿਡੀਉ ਵਾਇਰਲ ਹੋਈ ਸੀ। ਜਿਸ ਵਿੱਚ ਕੁੱਝ ਨੋਜਵਾਨ ਕਿਸੇ ਪਾਰਟੀ ਵਿਚ ਹਵਾਈ ਫਾਇਰ ਕਰਦੇ ਹੋਏ ਦਿਖਾਈ ਦੇ ਰਹੇ ਹਨ।