
ਮੋਹਾਲੀ (ਬਿਊਰੋ) ਭਾਰਤ ਨਿਊਜ਼ਲਾਈਨ:-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮੁਹਾਲੀ ਦੇ ਦਸ਼ਹਿਰਾ ਗਰਾਉਂਡ ਫੇਜ਼-8 ਵਿੱਚ ਆਮਦ ਨੂੰ ਲੈ ਕੇ ਜਿੱਥੇ ਆਮ ਲੋਕਾਂ ਵਿਚ ਉਤਸ਼ਾਹ ਵੇਖਿਆ ਜਾ ਰਿਹਾ ਸੀ ਉਥੇ ਹੀ ਪੰਜਾਬ ਪੁਲਿਸ ਵੱਲੋਂ ਦੁਸ਼ਹਿਰਾ ਗਰਾਊਂਡ ਵਿੱਚ ਪਹੁੰਚੇ ਰਾਮ ਲੀਲਾ ਦੇ ਕਲਾਕਾਰਾਂ ਦੀ ਬੇਅਦਬੀ ਕਰਦੇ ਹੋਏ ਉਹਨਾਂ ਦੇ ਸਿਰਾਂ ਤੇ ਸਜਾਏ ਹੋਏ ਤਾਜ ਲਾਹ ਕੇ ਤਲਾਸ਼ੀ ਲਈ ਗਈ। ਜਿਸ ਤੋਂ ਦੁਸ਼ਹਿਰਾ ਗਰਾਊਡ ਫੇਸ-8 ਮੋਹਾਲੀ ਵਿਖੇ ਪ੍ਰਸਤੁਤੀ ਦੇਣ ਵਾਲੇ ਕਲਾਕਾਰ ਕਾਫੀ ਆਹਤ ਨਜ਼ਰ ਆਏ। ਹਾਲਾਂ ਕਿ ਪਿਛਲੇ 45 ਸਾਲਾਂ ਤੋਂ ਦੁਸ਼ਹਿਰਾ ਕਮੇਟੀ ਮੋਹਾਲੀ ਦੀ ਚੱਲਦੀ ਆ ਰਹੀ ਪੱਕੇ ਟਿਕਾਣੇ ਦੀ ਮੰਗ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮਨਜ਼ੂਰ ਕਰ ਲਿਆ ਗਿਆ ਲੇਕਿਨ ਪੰਜਾਬ ਪੁਲਿਸ ਨੇ ਇਸ ਖੁਸ਼ੀ ਦੇ ਰੰਗ ਨੂੰ ਫ਼ਿਕਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਹੁਣ ਅੱਗੇ ਇਹ ਵੀ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਦਾ ਇਹ ਐਲਾਨ ਕੇਵਲ ਐਲਾਨ ਤਕ ਹੀ ਸੀਮਤ ਰਹੇਗਾ ਜਾਂ ਇਸਨੂੰ ਅਮਲੀ ਜਾਮਾ ਪੁਆ ਕੇ ਹਕੀਕਤੀ ਰੂਪ ਵੀ ਦਿੱਤਾ ਜਾਵੇਗਾ।