
ਖਰੜ (ਬਿਊਰੋ) ਭਾਰਤ ਨਿਊਜ਼ਲਾਈਨ:-ਪਿੰਡ ਰਸਨਹੇੜੀ ਦੀ ਇਕ ਵਿਆਹੁਤਾ ਮਹਿਲਾ ਦਾ ਆਪਣੇ ਸਹੁਰੇ ਪਰਿਵਾਰ ਦੇ ਨਾਲ ਝਗੜਾ ਹੋਇਆ ਅਤੇ ਉਸ ਦੀ ਬੁਰੀ ਤਰੀਕੇ ਦੇ ਨਾਲ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ। ਮਹਿਲਾ ਨੂੰ ਕੁੱਟਮਾਰ ਕਰਨ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ । ਇਸ ਦੌਰਾਨ ਪੀਡ਼ਤ ਬੇਹੋਸ਼ ਹੋ ਕੇ ਡਿੱਗ ਪਈ।ਪੀਡ਼ਤ ਮਹਿਲਾ ਦੀ ਛੋਟੀ ਭੈਣ ਵੱਲੋਂ ਵਾਰ ਵਾਰ ਪਿੰਡ ਦੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਗਈ ਪ੍ਰੰਤੂ ਪਿੰਡ ਵਾਲਿਆਂ ਨੇ ਇਹ ਕਹਿ ਕੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਪੀੜਤ ਮਹਿਲਾ ਦੇ ਸਹੁਰਾ ਪਰਿਵਾਰ ਵਾਲੇ ਬਹੁਤ ਜ਼ਿਆਦਾ ਲੜਾਕੇ ਹਨ ਅਸੀਂ ਕਿਸੇ ਤਰੀਕੇ ਦੇ ਝੰਜਟ ਵਿੱਚ ਨਹੀਂ ਫਸਣਾ ਚਾਹੁੰਦੇ।ਪੀੜਤ ਮਹਿਲਾ ਨੂੰ ਹਸਪਤਾਲ ਪਹੁੰਚਾਉਣ ਲਈ ਕੈਬ ਵੀ ਬੁਲਾਈ ਗਈ ਪ੍ਰੰਤੂ ਕੈਂਬਵਾਲੇ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪੀਡ਼ਤ ਮਹਿਲਾ ਬੇਹੋਸ਼ ਹੈ।ਮੈਂ ਉਸ ਨੂੰ ਨਹੀਂ ਲੈ ਕੇ ਜਾਵਾਂਗਾ।
ਉਪਰੰਤ ਪੀੜਤ ਮਹਿਲਾ ਦੀ ਭੈਣ ਵੱਲੋਂ ਪੁਲਿਸ ਥਾਣੇ ਵਿੱਚ ਫੋਨ ਕੀਤਾ ਗਿਆ ਤਾਂ ਵੀ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ। ਜਿਵੇਂ ਹੀ ਇਹ ਸਾਰਾ ਮਾਮਲਾ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ (ਰਜਿ) ਦੇ ਪ੍ਰਧਾਨ ਹਰਦੀਪ ਕੌਰ ਵਿਰਕ ਦੇ ਧਿਆਨ ਵਿੱਚ ਆਇਆ ਤਾਂ ਉਹ ਤੁਰੰਤ ਹਰਕਤ ਵਿਚ ਆਉਂਦੇ ਹੋਏ ਚੰਡੀਗੜ੍ਹ ਤੋਂ ਸਪੈਸ਼ਲ ਪਿੰਡ ਰਸਨਹੇੜੀ ਪਹੁੰਚੇ ਅਤੇ ਬੇਹੋਸ਼ ਮਹਿਲਾ ਨੂੰ ਆਪਣੀ ਗੱਡੀ ਵਿੱਚ ਪਾ ਕੇ ਸਿਵਲ ਹਸਪਤਾਲ ਖਰਡ਼ ਪਹੁੰਚਾਇਆ।ਖ਼ਬਰ ਲਿਖੇ ਜਾਣ ਤਕ ਪੀਡ਼ਤ ਮਹਿਲਾ ਦਾ ਐਮਐਲਆਰ ਕੱਟੇ ਜਾਣ ਤੋਂ ਬਾਅਦ ਉਸ ਨੂੰ ਫੇਸ-6 ਮੁਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ।
ਇਸ ਦੌਰਾਨ ਐਸਐਸਪੀ ਮੁਹਾਲੀ ਨੂੰ ਮੀਡੀਆ ਦੇ ਰਾਹੀਂ ਅਪੀਲ ਕਰਦੇ ਹੋਏ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਨ ਅਤੇ ਐੱਸਐੱਸਪੀ ਸਾਹਿਬ ਅੱਗੇ ਬੇਨਤੀ ਕਰਦੇ ਹਨ ਕਿ ਪੀਡ਼ਤ ਮਹਿਲਾ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਧੀਆਂ ਭੈਣਾਂ ਇੰਜ ਆਪਣੇ ਹੀ ਘਰ ਵਿੱਚ ਮਹਿਫੂਜ਼ ਨਹੀਂ ਇਸ ਸ਼ਰੀਕੇ ਮਾਰਕੁੱਟ ਅਤੇ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਹਨ ਤਾਂ ਫਿਰ ਸਮਾਜ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ।