ਨਿਊ ਚੰਡੀਗੜ੍ਹ ਸਥਿਤ ਓਮੈਕਸ ਸੋਸਾਇਟੀ ਵਿੱਚ ਕੰਪਨੀ ਵੱਲੋਂ ਪਾਵਰ ਬੈਕਅਪ ਦੇ ਵਧਾਏ ਗਏ ਰੇਟਾਂ ਖ਼ਿਲਾਫ਼ ਸੁਸਾਇਟੀ ਵਾਸੀਆਂ ਵਿੱਚ ਰੋਸ ਹੈ। ਦੂਜੇ ਪਾਸੇ ਓਮੈਕਸ ਦੇ ਅਧਿਕਾਰੀਆਂ ਮੁਤਾਬਕ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਕਰੀਬ ਸੱਤ ਸਾਲਾਂ ਬਾਅਦ ਇਹ ਵਾਧਾ ਕੀਤਾ ਗਿਆ ਹੈ। 2015 ਤੋਂ ਓਮੈਕਸ ਤੋਂ ਲਗਭਗ 13 ਰੁਪਏ ਪ੍ਰਤੀ ਯੂਨਿਟ ਬੈਕਅਪ ਪਾਵਰ ਵਸੂਲੀ ਜਾ ਰਹੀ ਸੀ। ਜਿਸ ਨੂੰ ਵਧਾ ਕੇ ਹੁਣ ਕਰੀਬ 32 ਰੁਪਏ ਕਰ ਦਿੱਤਾ ਗਿਆ ਹੈ। ਸੁਸਾਇਟੀ ਦੇ ਵਸਨੀਕਾਂ ਨੇ ਦੱਸਿਆ ਕਿ ਓਮੈਕਸ ਵੱਲੋਂ ਵਧਾਏ ਰੇਟਾਂ ਕਾਰਨ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਸ ਨੂੰ ਕੰਪਨੀ ਵਿਰੁੱਧ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਣਾ ਪਿਆ। ਇਸ ਸਬੰਧੀ ਜਦੋਂ ਓਮੈਕਸ ਦੇ ਅਧਿਕਾਰੀ ਅੰਕੁਰ ਬਖਸ਼ੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਪਾਵਰ ਬੈਕਅਪ ਦੇ ਰੇਟ ਵਧਾ ਦਿੱਤੇ ਗਏ ਹਨ। ਕੰਪਨੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੁਰਾਣੇ ਰੇਟ ’ਤੇ ਵਸੂਲੀ ਕੀਤੀ ਜਾ ਰਹੀ ਸੀ, ਜਿਸ ਕਾਰਨ ਕੰਪਨੀ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ। ਇਸ ਦੇ ਲਈ ਕੰਪਨੀ ਵੱਲੋਂ ਸੋਸਾਇਟੀ ਵਾਸੀਆਂ ਨੂੰ ਲਗਾਤਾਰ ਚਾਰ ਮਹੀਨਿਆਂ ਤੋਂ ਰੇਟ ਵਧਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਦੂਜੀਆਂ ਸੁਸਾਇਟੀਆਂ ਵੱਲੋਂ 28 ਤੋਂ 35 ਰੁਪਏ ਤੱਕ ਬੈਕਅੱਪ ਚਾਰਜ ਲਿਆ ਜਾ ਰਿਹਾ ਹੈ।

Leave a Reply

Your email address will not be published. Required fields are marked *