ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਵਰਕਰ ਮਿਲਣੀ ਤਹਿਤ,ਗੁਆਂਢੀ ਸੂਬੇ ਹਿਮਾਚਲ ਵਿੱਚ ਵਿਧਾਨਸਭਾ ਚੋਣਾਂ ਦੇ ਮੁੱਦੇ ਤੇ ਅਤੇ ਮਿਸ਼ਨ 2024 ਤਹਿਤ ਇੱਕ ਭਰਵੀਂ ਵਰਕਰ ਮੀਟਿੰਗ ਸੈਕਟਰ 78 ਵਿਖੇ ਕੀਤੀ ਗਈ । ਜਿਸ ਵਿੱਚ ਵੱਡੀ ਗਿਣਤੀ ਵਿੱਚ ਟਕਸਾਲੀ ਭਾਜਪਾ ਆਗੂ ਅਤੇ ਵਰਕਰ ਪਹੁੰਚੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਬਲਵੀਰ ਸਿੰਘ ਸਿੱਧੂ ਸਾਬਕਾ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਅੱਜ ਦੀ ਭਾਜਪਾ ਵਰਕਰਾਂ ਦੀ ਮਿਲਣੀ ਮੀਟਿੰਗ ਕਰਨ ਦਾ ਮੁੱਖ ਕਾਰਨ ਭਾਜਪਾ ਦੇ ਵਰਕਰਾਂ ਨਾਲ ਤਾਲਮੇਲ ਵਧਾਉਣਾ, ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਾ,ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਪਹਿਲਾਂ ਨਾਲੋਂ ਜਿਆਦਾ ਬਹੁਮਤ ਨਾਲ ਜਿਤਾ ਕੇ ਸਰਕਾਰ ਬਣਾਉਣਾ ਅਤੇ ਮਿਸ਼ਨ 2024 ਤਹਿਤ ਆਉਦੀਆ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਾ ਹੈ ।ਉਹਨਾਂ ਕਿਹਾ ਕਿ ਭਾਜਪਾ ਵਰਕਰ ਕਿਸੇ ਵੀ ਸਮੇਂ ਉਹਨਾਂ ਕੋਲ ਕੰਮ ਲਈ ਆ ਸਕਦੇ ਹਨ ਉਹ ਹਰ ਵਕਤ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਇਸ ਮੌਕੇ ਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਹੁੰਚੇ ਹੋਏ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਰਕਰ ਬਿਨਾਂ ਕਿਸੇ ਝਿਜਕ ਉਹਨਾਂ ਨੂੰ ਆਪਣੇ ਅਤੇ ਆਪਣੇ ਇਲਾਕੇ ਦੇ ਕੰਮ ਦੱਸਣ ਉਹ ਪਹਿਲ ਦੇ ਆਧਾਰ ਤੇ ਵਰਕਰਾਂ ਦੇ ਕੰਮ ਕਰਨਗੇ। ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ, ਸਟੇਟ ਮੈਂਬਰ ਬੀਜੇਪੀ ਪੰਜਾਬ, ਉਮਾਕਾਂਤ ਤਿਵਾੜੀ ਜ਼ਿਲ੍ਹਾ ਮੀਤ ਪ੍ਰਧਾਨ,ਅਸੋਕ ਝਾਅ,ਅਰੁਨ ਸ਼ਰਮਾ, ਜੱਗੀ ਔਜਲਾ ਜ਼ਿਲਾ ਜਨਰਲ ਸਕੱਤਰ, ਜਸਮਿੰਦਰ ਪਾਲ ਸਿੰਘ ਮੰਡਲ ਪ੍ਰਧਾਨ,ਰਾਖੀ ਪਾਠਕ ਮੰਡਲ ਪ੍ਰਧਾਨ, ਪਵਨ ਕੁਮਾਰ ਮਨੋਚਾ ਮੰਡਲ ਪ੍ਰਧਾਨ,ਹਰਦੇਵ ਸਿੰਘ ਉੱਭਾ, ਮਨੋਜ ਕੁਮਾਰ,ਰੁਚੀ ਸੇਖੜੀ, ਅਨੀਤਾ ਜੋਸੀ, ਸੁਰਿੰਦਰ ਕੌਰ, ਸੁਨੀਤਾ ਠਾਕੁਰ, ਮੀਨੀ ਠਾਕੁਰ, ਰੰਜਨਾ ਮਿਸਰਾ, ਪ੍ਰਵੇਸ ਭਾਰਤੀ, ਦਵਿੰਦਰ ਸਿੰਘ ਕਿਸਾਨ ਮੋਰਚਾ ਬੀ ਜੇ ਪੀ, ਪਵਨ ਸਚਦੇਵਾ ਜੀ, ਗੁਲਸ਼ਨ ਸੂਦ, ਪ੍ਰੋ.ਰਮੇਸ਼ ਕੁਮਾਰ, ਕਿਰਨ ਪਾਲ, ਜੋਗਿੰਦਰ ਭਾਟੀਆ, ਸੁਨੀਲ ਕੁਮਾਰ, ਗਿਆਨ ਚੰਦ ਭਾਟੀਆ ,ਸੁੰਦਰ ਲਾਲ,ਮਨੋਜ ਅਗਰਵਾਲ,ਸਰਪੰਚ ਦਿਨੇਸ ਬਲੌਗੀ,ਰਕੇਸ ਰਿੰਕੂ ਪ੍ਰਧਾਨ ਗੁਰੂਨਾਨਕ ਮਾਰਕੀਟ ਅਤੇ ਹੋਰ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *