Skip to content
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਚ ਚਲਦੀ ਆ ਰਹੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਵਾਦ ਘਟਣ ਦੀ ਬਜਾਏ ਵੱਧਦੇ ਜਾ ਰਹੇ ਹਨ। ਬੀਤੇ ਦਿਨੀਂ ਇੱਕ ਵੀਡੀਓ ਲੀਕ ਮਾਮਲੇ ਨੂੰ ਲੈ ਕੇ ਅਖ਼ਬਾਰਾਂ ਅਤੇ ਚੈਨਲਾਂ ਦੀ ਸੁਰੱਖਿਆ ਵਿੱਚ ਆਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਹੋਸਟਲਾਂ ਵਿਚ ਰਹਿੰਦੇ ਬੱਚਿਆਂ ਵੱਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪ੍ਰਸ਼ਾਸਨ ਤੇ ਕਾਫੀ ਸਵਾਲੀਆ ਨਿਸ਼ਾਨ ਖੜੇ ਕੀਤੇ ਸਨ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਰੋਪੜ ਲਈ ਗਿਣਤੀ ਵਿਚ ਹਫਤੇ ਦੀਆਂ ਛੁੱਟੀਆ ਤੱਕ ਕਰ ਦਿੱਤੀਆਂ ਗਈਆਂ ਸਨ। ਚੰਡੀਗੜ ਯੂਨੀਵਰਸਿਟੀ ਵਿਚ ਹੋਏ ਵੀਡੀਓ ਲੀਕ ਮਾਮਲੇ ਨੂੰ ਲੈ ਕੇ ਦੋ ਰੋਟੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਜਿਸ ਤੋਂ ਬਾਅਦ ਇਸ ਮਾਮਲੇ ਵਿਚ ਮੁੱਖ ਆਰੋਪੀ ਸੰਦੀਪ ਸਿੰਘ ਜੋ ਕਿ ਇਕ ਫੌਜ ਦਾ ਜਵਾਨ ਹੈਂ ਵੱਲੋਂ ਖਰੜ ਅਦਾਲਤ ਵਿਚ ਜ਼ਮਾਨਤ ਲਗਾਈ ਗਈ ਸੀ ਜੋ ਹਾਲਤ ਵੱਲੋਂ ਖਾਰਜ ਕਰ ਦਿੱਤੀ ਗਈ। ਹੇਠਲੀ ਅਦਾਲਤ ਤੋਂ ਜ਼ਮਾਨਤ ਖ਼ਾਰਜ ਹੋਣ ਤੋਂ ਬਾਅਦ ਫੌਜੀ ਸੰਜੀਵ ਸਿੰਘ ਵੱਲੋਂ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਜ਼ਮਾਨਤ ਅਰਜ਼ੀ ਲਗਾਈ ਗਈ ਸੀ ਲੇਕਿਨ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਫੋਜੀ ਸੰਜੀਵ ਸਿੰਘ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।