ਅੰਮ੍ਰਿਤਸਰ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਹਿੰਦੂ ਦੇਵੀ ਦੇਵਤਾ ਦੀ ਤਸਵੀਰਾਂ ਦਾ ਨਿਰਾਦਰ ਨੂੰ ਲੈ ਕੇ ਸੁਧੀਰ ਸੂਰੀ ਵੱਲੋਂ ਅੰਮ੍ਰਿਤਸਰ ਦੇ ਬਸੰਤ ਚੋਂਕ ਤੇ ਭਾਰੀ ਸੁਰੱਖਿਆ ਬਲਾਂ ਦੇ ਹੇਠ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤੂੰ ਪਗੜੀਧਾਰੀ ਵਿਅਕਤੀ ਇਕ ਕਾਰ ਵਿਚੋਂ ਉੱਤਰੇ ਅਤੇ ਮੌਕੇ ਤੇ ਮੌਜੂਦ ਭਾਰੀ ਪੁਲਿਸ ਫੋਰਸ ਦੇ ਵਿਚ ਹੀ ਤਾਬੜਤੋੜ ਫਾਇਰਿੰਗ ਸੁਧੀਰ ਸੂਰੀ ਉਪਰ ਕਰ ਦਿੱਤੀ। ਹਾਲਾਂ ਕਿ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਧੀਰ ਸੂਰੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਪੰਜ ਗੋਲੀਆਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ। ਹਮਲਾਵਰ ਹਿੰਦੂ ਨੇਤਾ ਨੂੰ ਗੋਲੀਆਂ ਮਾਰਨ ਤੋਂ ਬਾਅਦ ਭਾਰੀ ਸੁਰੱਖਿਆ ਬਲਾਂ ਦੇ ਵਿੱਚੋ ਆਰਾਮ ਨਾਲ ਨਿਕਲ ਕਿਵੇਂ ਗਏ ਇਹ ਇੱਕ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵਡਾ ਸਵਾਲਿਆ ਨਿਸ਼ਾਨ ਖੜ੍ਹਾ ਕਰਦਾ ਹੈ? ਲੇਕਿਨ ਉਧਰ ਮੋਕੇ ਤੇ ਮੋਜੂਦ ਸੁਰੀਂ ਦੇ ਸਮਰੱਥਕਾਂ ਨੇ ਪਕੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।