ਬਰਨਾਲਾ (ਬਿਊਰੋ) ਭਾਰਤ ਨਿਊਜ਼ਲਾਈਨ :- ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਮਾਤਾ ਜੀ ਸਰਦਾਰਨੀ ਰਣਜੀਤ ਕੌਰ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਅਕਾਲ ਚਲਾਣਾ ਕਰ ਗਏ। ਸਰਦਾਰਨੀ ਰਣਜੀਤ ਕੌਰ 94 ਵਰ੍ਹਿਆਂ ਦੇ ਸਨ। ਸਰਦਾਰਨੀ ਰਣਜੀਤ ਕੌਰ ਦਾ ਅੰਤਮ ਸਸਕਾਰ ਅੱਜ ਤਪਾ ਮੰਡੀ, ਜ਼ਿਲ੍ਹਾ ਬਰਨਾਲਾ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਮੋਹਾਲੀ ਤੇ ਖਰੜ ਤੋਂ ਪਤਵੰਤੇ ਸੱਜਣ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੁੱਜੇ ਜਿਨ੍ਹਾਂ ਵਿੱਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਰਾਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੁਹਾਲੀ ਅਤੇ ਮੌਜੂਦਾ ਕੌਂਸਲਰ, ਰਿਸ਼ਵ ਜੈਨ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਮੌਜੂਦਾ ਕੌਂਸਲਰ, ਗੁਰਚਰਨ ਸਿੰਘ ਭਮਰਾ ਸਮਾਜ ਸੇਵੀ ਆਗੂ, ਰੁਪਿੰਦਰ ਕੌਰ ਰੀਨਾ, ਪਰਮਜੀਤ ਸਿੰਘ ਹੈਪੀ, ਜਗਦੀਸ਼ ਸਿੰਘ ਜੱਗਾ ਅਤੇ ਰਵਿੰਦਰ ਸਿੰਘ ਸਾਰੇ ਐੱਮ ਸੀ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਮਰਨ ਢਿੱਲੋਂ, ਮੋਹਣ ਸਿੰਘ ਬਠਲਾਣਾ, ਪਰਦੀਪ ਸੋਨੀ, ਰਾਕੇਸ਼ ਕੁਮਾਰ ਰਿੰਕੂ, ਜਗਰੂਪ ਸਿੰਘ ਢੋਲ, ਮਨਜੀਤ ਸਿੰਘ ਤੰਗੌਰੀ, ਸ਼ੇਰ ਸਿੰਘ ਦੈੜੀ, ਟਹਿਲ ਸਿੰਘ ਮਾਣਕਪੁਰ ਕੱਲਰ, ਬਾਬੂ ਖਾਨ ਸਮੇਤ ਖਰੜ ਅਤੇ ਮੁਹਾਲੀ ਹਲਕੇ ਦੇ ਪੰਚ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਜੀ ਸਰਦਾਰਨੀ ਰਣਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ 13 ਨਵੰਬਰ ਨੂੰ ਉਨ੍ਹਾਂ ਦੇ ਗ੍ਰਹਿ ਤਪਾ ਮੰਡੀ ਵਿਖੇ ਪੈਣਗੇ। ਉਪਰੰਤ ਅੰਤਮ ਅਰਦਾਸ ਦੁਪਹਿਰ ਇੱਕ ਵਜੇ ਸ਼ਾਂਤੀ ਭਵਨ ਵਿਖੇ ਹੋਵੇਗੀ।