ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਸਰਕਾਰ ਵੱਲੋਂ ਭੂ-ਮਾਫ਼ੀਆ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਜਿਥੇ ਲੋਕਾਂ ਵੱਲੋਂ ਸ਼ਾਮਲਾਟ ਜ਼ਮੀਨਾਂ ਤੇ ਕੀਤੇ ਗਏ ਕਬਜ਼ੇ ਹਟਾਏ ਜਾ ਰਹੇ ਹਨ। ਉਥੇ ਹੀ ਮੋਹਾਲੀ ਸ਼ਹਿਰ ਦੇ ਵਿੱਚੋ-ਵਿੱਚ ਵੱਸੇ ਪਿੰਡ ਝਾਮਪੁਰ ਵਿੱਚ ਭੂ ਮਾਫੀਆ ਵੱਲੋਂ ਗ੍ਰੀਨ ਜੋਨ ਵਿੱਚ ਹੋਣ ਦੇ ਬਾਵਜੂਦ ਹਰ ਰੋਜ਼ ਨਵੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪਿੰਡ ਝਾਮਪੁਰ ਜੋ ਕਿ ਪੂਰਣ ਤੌਰ ਤੇ ਗਰੀਨ ਜੋਣ ਵਿੱਚ ਹੋਣ ਦੇ ਬਾਵਜੂਦ ਵੀ ਕਲੋਨਾਈਜ਼ਰਾਂ ਵੱਲੋਂ ਵਸਾਇਆ ਜਾ ਰਿਹਾ ਹੈ। ਕੁੱਝ ਬੀਲਡਰਾਂ ਵੱਲੋਂ ਆਪਣੇ ਨਿੱਜੀ ਫਾਇਦੇ ਲਈ ਜ਼ਮੀਨਾਂ ਤੇ ਕਬਜ਼ੇ ਕਰ ਨਜਾਇਜ਼ ਉਸਾਰੀਆਂ ਬਣਾ ਦਿੱਤੀਆਂ ਗਈਆਂ ਹਨ। ਪ੍ਰੰਤੂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਨ੍ਹਾਂ ਬਿਲਡਰਾਂ ਖਿਲਾਫ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ,ਜੋ ਕਿ ਮੁਹਾਲੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ। ਜਦੋਂ ਇਸ ਸਬੰਧੀ ਡੀਸੀ ਮੋਹਾਲੀ ਅਮਿਤ ਤਲਵਾਰ ਨਾਲ ਗਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਜਲਦੀ ਹੀ ਇਸ ਤੇ ਐਕਸ਼ਨ ਲੈਣਗੇ।