Skip to content
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਮੋਹਾਲੀ ਦੇ ਪਿੰਡ ਝਾਮਪੁਰ ਵਿਚ ਦਿਨ ਪ੍ਰਤੀ ਦਿਨ ਹੋ ਰਹੀਆਂ ਨਜਾਇਜ਼ ਉਸਾਰੀਆਂ ਪ੍ਰਤੀ ਭਾਰਤ ਨਿਊਜ਼ਲਾਈਨ ਵਲੋਂ ਪ੍ਰਮੁੱਖਤਾ ਨਾਲ ਨਸ਼ਰ ਕੀਤੀਆਂ ਗਈਆਂ ਖ਼ਬਰਾਂ ਤੋਂ ਬਾਅਦ ਵੀ ਗਮਾਡਾ ਦੇ ਅਧਿਕਾਰੀ ਕੁੰਭਕਰਨੀ ਨੀਂਦ ਵਿਚੋਂ ਜਾਗਣ ਤੋਂ ਅਸਮਰਥ ਦਿਖਾਈ ਦੇ ਰਹੇ ਹਨ। ਜੋ ਕਿ ਗਮਾਡਾ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਜ਼ਿਕਰਯੋਗ ਹੈ ਕੀ ਮੋਹਾਲੀ ਦਾ ਪਿੰਡ ਝਾਮਪੁਰ ਕੁੱਝ ਬਿਲਡਰਾਂ ਵੱਲੋਂ ਅਪਣੇ ਨਿੱਜੀ ਸੁਆਰਥ ਲਈ ਕੁਦਰਤ ਨਾਲ ਖਿਲਵਾੜ ਕਰਦੇ ਹੋਏ ਪੂਰਨ ਤੌਰ ਤੇ ਗਰੀਨ ਜੋਨ ਨੂੰ ਉਜਾੜ ਕੇ ਵਸਾਇਆ ਗਿਆ ਹੈ। ਇਸ ਸਬੰਧੀ ਵੱਖ ਵੱਖ ਮੀਡੀਆ ਘਰਾਣਿਆਂ ਵੱਲੋਂ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਆਪਣੇ ਆਪਣੇ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ, ਪ੍ਰੰਤੂ ਅੱਜ ਤੱਕ ਇਨ੍ਹਾਂ ਬਿਲਡਰਾਂ ਖ਼ਿਲਾਫ਼ ਕਿਸੇ ਵੀ ਗਮਾਡਾ ਦੇ ਅਧਿਕਾਰੀਆਂ ਵੱਲੋਂ ਕੋਈ ਸੁਖਾਵੀਂ ਕਾਰਵਾਈ ਨਹੀਂ ਕੀਤੀ ਗਈ। ਜੋ ਕਿ ਗਮਾਡਾ ਦੇ ਵਿਭਾਗ ਦੇ ਨਾਲ-ਨਾਲ ਪੂਰੀ ਪੰਜਾਬ ਸਰਕਾਰ ਦੀ ਸ਼ਾਖ਼ ਤੇ ਵੱਡਾ ਧੱਬਾ ਲੱਗ ਰਿਹਾ ਹੈ। ਇਕ ਪਾਸੇ ਪੰਜਾਬ ਸਰਕਾਰ ਪੰਜਾਬ ਵਿੱਚ ਪੇੜ ਪੋਦੇ ਲਗਾਉਣ ਲਈ ਕਰੋੜਾਂ ਰੁਪਿਆ ਖਰਚ ਕਰ ਰਹੀ ਹੈ ਏਥੋਂ ਤੱਕ ਕੇ ਪੰਜਾਬ ਵਿੱਚ ਵੱਧ ਰਹੇ ਪ੍ਦੂਸ਼ਣ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੀ ਪੰਜਾਬ ਸਰਕਾਰ ਨੂੰ ਕਈ ਸੌ ਕਰੋੜ ਰੁਪਏ ਦਾ ਜੁਰਮਾਨਾ ਲਗਾਇਆਂ ਗਿਆ ਸੀ। ਪ੍ਰੰਤੂ ਏਥੇ ਕੁਝ ਸਿਆਸੀ ਆਗੂਆਂ ਦੀ ਸ਼ਹਿ ਤੇ ਕੁਝ ਵਿਅਕਤੀਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਨੂੰ ਛਿੱਕੇ ਤੇ ਟੰਗ ਅੱਜ ਵੀ ਨਜਾਇਜ ਉਸਾਰਿਆ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਜੋ ਕਿ ਵਾਤਾਵਰਨ ਪ੍ਰੇਮੀਆਂ ਅਤੇ ਗਮਾਡਾ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦੀਆਂ ਹਨ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕੁੰਭਕਰਨੀ ਨੀਂਦ ਸੁੱਤਾ ਪਿਆ ਗਮਾਡਾ ਵਿਭਾਗ ਕੁਦਰਤ ਨੂੰ ਖਤਮ ਕਰਨ ਵਾਲੇ ਇਹਨਾਂ ਸ਼ਰਾਰਤੀ ਬਿਲਡਰਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੇਗਾ ਜਾਂ ਨਹੀਂ।