ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਹਮੇਸ਼ਾ ਬਾਕੀ ਰਾਜਨੀਤਕ ਪਾਰਟੀਆਂ ਵਿੱਚ ਗੁੱਟ ਬਾਜ਼ੀ ਦੀਆਂ ਖਬਰਾਂ ਫੈਲਾਉਣ ਵਾਲੀ ਆਮ ਆਦਮੀ ਪਾਰਟੀ, ਦੇ ਅੰਦਰ ਵੀ ਅੱਜ ਮੋਹਾਲੀ ਵਿਖੇ ਪਾਰਟੀ ਦੇ ਲੀਡਰਾਂ ਵਿੱਚ ਆਪਸੀ ਗੁੱਟਬਾਜ਼ੀ ਸ਼ਰੇਆਮ ਦੇਖਣ ਨੂੰ ਮਿਲੀ। ਅੱਜ ਸਮਾਂ ਸੀ ਮੋਹਾਲੀ ਸ਼ਹਿਰ ਵਿੱਚ ਤਿੰਨ ਹੋਰ ਮੁਹੱਲਾ ਕਲਿਨਿਕ ਦੇ ਉਦਘਾਟਨਾਂ ਦਾ, ਜਿਥੇ ਇੱਕ ਪਾਸੇ ਮੁਹੱਲਾ ਕਲਿਨਿਕ ਦਾ ਉਦਘਾਟਨ ਹਲਕਾ ਵਿਧਾਇਕ ਵੱਲੋਂ ਆਪਣੇ ਚਹੇਤਿਆਂ ਨੂੰ ਨਾਲ ਲੈ ਕੀਤਾ ਗਿਆ ਪਰ ਦੂਜੇ ਪਾਸੇ ਫੇਸ-1 ਵਿੱਚ ਬਣੇ ਮੁਹੱਲਾ ਕਲਿਨਿਕ ਦਾ ਉਦਘਾਟਨ ਪਾਰਟੀ ਵੱਲੋਂ ਥਾਪੇ ਗਏ ਨਵ ਨਿਯੁਕਤ ਚੇਅਰਮੈਨ ਵੱਲੋਂ ਆਪਣੇ ਸਾਥੀਆਂ ਨਾਲ ਬਿਨਾਂ ਕਿਸੇ ਨੂੰ ਕੰਨੋਂ ਕੰਨ ਖ਼ਬਰ ਕੀਤੀਆਂ ਕਰ ਦਿੱਤਾ ਗਿਆ। ਹੋਰ ਤਾਂ ਹੋਰ ਹਲਕਾ ਵਿਧਾਇਕ ਵੱਲੋਂ ਰੱਖੇ ਗਏ ਉਦਘਾਟਨ ਸਮਾਰੋਹ ਦੌਰਾਨ ਪ੍ਰਸ਼ਾਸਨ ਵੱਲੋਂ ਸਾਰੀ ਪ੍ਰੇਸ ਨੂੰ ਸੱਦਾ ਦਿੱਤਾ ਗਿਆ ਪਰ ਪੂਰੇ ਸਮਾਰੋਹ ਦੌਰਾਨ ਹਾਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੂੰ ਪੂਰੀ ਤਰ੍ਹਾਂ ਸਾਈਡ ਲਾਈਨ ਤੇ ਰੱਖਿਆ ਗਿਆ। ਜਿਸ ਤੋਂ ਇੱਕ ਗੱਲ ਜ਼ਰੂਰ ਸਾਬਿਤ ਹੋਈ ਕਿ ਜ਼ਿਲ੍ਹਾ ਮੋਹਾਲੀ ਵਿੱਚ ਆਪ ਪਾਰਟੀ ਵਿਚ ਸੱਭ ਕੁਝ ਠੀਕ ਨਹੀਂ ਚੱਲ ਰਿਹਾ। ਇਸ ਸਬੰਧੀ ਪਹਿਲਾਂ ਵੀ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿਚ ਲੋਕਾਂ ਵੱਲੋਂ ਕਿਆਸ ਅਰਾਂਈਆ ਲਗਾਈਆਂ ਜਾ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਵਿਧਾਇਕ ਅਤੇ ਪਾਰਟੀ ਦੇ ਵਰਕਰਾਂ ਦਰਮਿਆਨ ਕੁਝ ਖਟਾਸ ਆ ਚੁਕੀ ਹੈ ਪ੍ਰੰਤੂ ਅੱਜ ਇਨ੍ਹਾਂ ਕਿਆਸਾਂ ਤੇ ਮੋਹਰ ਲੱਗਦੀ ਹੋਈ ਦਿਖਾਈ ਦਿੱਤੀ।ਪਾਠਕਾਂ ਲਈ ਇਕ ਗੱਲ ਹੋਰ ਸਪੱਸ਼ਟ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਹੋਏ ਅਤੇ ਫੋਕੀ ਵਾਹ ਵਾਹ ਖੱਟਣ ਲਈ ਨਵੇਂ ਕਹੇ ਜਾਣ ਵਾਲੇ ਮੁਹੱਲਾ ਕਲਿਨਿਕ ਵਿਚ ਕੁਝ ਨਵਾਂ ਨਹੀਂ ਹੋਇਆ ਦਿਖਾਈ ਦਿੰਦਾ। ਕਿਉਂਕਿ ਸਰਕਾਰ ਨਵੇਂ ਕਹੇ ਜਾਣ ਵਾਲੇ ਇਹਨਾਂ ਮੁਹੱਲਾ ਕਲਿਨਿਕ ਦੇ ਉਦਘਾਟਨ ਕਰਕੇ ਆਪਣੀ ਪਿੱਠ ਥਪਥਪਾ ਰਹੀ ਹੈ ਉਹ ਪਹਿਲਾਂ ਤੋਂ ਹੀ ਸਰਕਾਰੀ ਡਿਸਪੈਂਸਰੀਆਂ ਦੇ ਰੂਪ ਵਿੱਚ ਚੱਲ ਰਹੀਆਂ ਹਨ ਫਰਕ ਸਿਰਫ ਨਵੀਂ ਲੀਪਾਪੋਤੀ ਦਾ ਪਿਆ ਹੈ। ਜਿਨ੍ਹਾਂ ਤੇ ਨਵਾਂ ਰੰਗ ਰੋਗਣ ਕਰ ਕੇ ਕਰੌੜਾਂ ਰੁਪਏ ਦਾ ਬਜਟ ਬਣਾਇਆ ਗਿਆ ਹੈ ਅਤੇ ਪੁਰਾਣੀਆਂ ਕੁਰਸੀਆਂ ਨੂੰ ਬਾਹਰ ਕੱਢ ਨਵੀਆਂ ਲਗਾ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *