ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਡਾ: ਸੰਦੀਪ ਕੁਮਾਰ ਗਰਗ ਐਸਐਸਪੀ ਮੋਹਾਲੀ ਨੇ ਦੱਸਿਆ ਕਿ ਕੁਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿਖੇ ਅਗਵਾ ਕਰਕੇ ਤਸ਼ੱਦਤ ਢਾਹ ਕੇ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ਤੇ ਡਰਾ-ਧਮਕਾ ਕੇ ਵਿਅਕਤੀਆ ਪਾਸੋਂ ਘਰਦਿਆਂ ਨੂੰ ਫੋਨ ਕਰਵਾ ਕੇ ਫਰੋਤੀ ਦੀ ਮੰਗ ਕਰਦੇ ਹਨ। ਜਿਸ ਸਬੰਧੀ ਮੁਕੱਦਮਾ ਨੰਬਰ 08 ਮਿਤੀ 06-01-2023 ਅ/ਧ 406,420,470,386ਆਈ.ਪੀ.ਸੀ., 13 ਪੀ.ਟੀ.ਪੀ (ਆਰ) ਐਕਟ 2014 ਥਾਣਾ ਸਦਰ ਖਰੜ ਮੋਹਾਲੀ ਅਤੇ ਮੁਕੱਦਮਾ ਨੰਬਰ 03 ਮਿਤੀ 03-01-2023 ਅ/ਧ 364ਏ,370,386,120 ਬੀ.ਆਈ.ਪੀ.ਸੀ ਥਾਣਾ ਬਲੌਂਗੀ ਰਜਿਸਟਰ ਕੀਤੇ ਗਏ ਹਨ।
ਮੁਕੱਦਮੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ, ਸੀ.ਆਈ.ਏ ਸਟਾਫ, ਮੋਹਾਲੀ ਦੀ ਟੀਮ ਵੱਲੋ ਮੁਕੱਦਮਿਆਂ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੋਰਾਨ ਕੁੱਲ 05 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਉਹਨਾਂ ਪਾਸੋਂ
- 02 ਕਰੋੜ 13 ਲੱਖ ਰੁਪਏ ਭਾਰਤੀ ਕਰੰਸੀ
- 64 ਤੋਲੇ ਸੋਨਾ (ਕੀਮਤ 33 ਲੱਖ ਰੁਪਏ)
- ਇੱਕ ਕਾਰ ਸ਼ਵਿਫਟ ਰੰਗ ਚਿੱਟਾ ਨੰਬਰ ਪੀ.ਬੀ.08-ਡੀ.ਵੀ-2529
- ਇੱਕ ਕਾਰ ਫੀਗੋ ਰੰਗ ਚਿੱਟਾ ਨੰਬਰ ਪੀ.ਬੀ.09-ਪੀ.-2256
- ਇੱਕ ਕਾਰ ਟਾਇਗਨ ਰੰਗ ਚਿੱਟਾ ਨੰਬਰ ਪੀ.ਬੀ 08-ਈ.ਐਕਸ-8144
- ਇੱਕ ਕਾਰ/ਜੀਪ ਥਾਰ ਬਿਨਾਂ ਨੰਬਰ
- ਵੱਖ ਵੱਖ ਮਾਰਕਾ ਦੇ 7 ਲੈਵਿਸ਼ ਮੋਬਾਇਲ ਫੋਨ , ਬਰਾਮਦ ਕੀਤੇ ਗਏ ਸਨ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮੁਕੱਦਮੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਪਾਸੋਂ ਹੋਰ ਬ੍ਰਾਮਦਗੀ ਕੀਤੀ ਗਈ ਹੈ ਅਤੇ ਬੈਂਕ ਖਾਤੇ ਫਰੀਜ਼ ਕਰਵਾਏ ਗਏ ਹਨ। ਦੌਰਾਨੇ ਤਫਤੀਸ਼ ਕੀਤੀ ਗਈ ਬ੍ਰਾਮਦਗੀ ਤਹਿਤ 01 ਕਰੋੜ 37 ਲੱਖ ਰੁਪਏ, ਯੂ.ਐਸ.ਏ ਡਾਲਰ 2000 ਅਤੇ 530 ਗ੍ਰਾਮ ਸੋਨਾ ਅਤੇ ਫਾਰਚੂਨਰ ਕਾਰ ਬਰਾਮਦ ਕੀਤਾ ਗਿਆ ਹੈ।