ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅਤੇ ਉਨ੍ਹਾਂ ਤੇ ਕਾਬੂ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਸੇ ਲੜੀ ਤਹਿਤ ਅੱਜ। G-20 ਸੰਮੇਲਨ ਨੂੰ ਲੈ ਕੇ ਬੀਤੇ ਦਿਨੀਂ ਪੰਜਾਬ ਦੇ ਆਲ੍ਹਾ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਲਈ ਚਰਚਾ ਕੀਤੀ ਗਈ ਸੀ। ਜਿਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਚੰਡੀਗੜ੍ਹ ਮੁਹਾਲੀ ਦੇ ਬੌਡਰ ਏਰਿਆਂ ਵਿੱਚ ਵਿਸ਼ੇਸ਼ ਨਾਕਾਬੰਦੀ ਕਰ ਵਾਹਨਾਂ ਦੀ ਤਲਾਸ਼ੀ ਲਈ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੁਹਾਲੀ ਜੋ ਕਿ ਤਿੰਨ ਰਾਜਾਂ ਨਾਲ ਸੀਮਾ ਸਾਂਝੀ ਕਰਦਾ ਹੈ ਵਿੱਚ ਕੁੱਲ 47 ਨਾਕੇ ਕੇਂਦਰ ਵੱਲੋਂ ਭੇਜੀ ਗਈ ਪੈਰਾ-ਮਿਲਟਰੀ ਫੋਰਸ ਦੀ ਮਦਦ ਮਦਦ ਨਾਲ ਲਗਾਏ ਗਏ ਹਨ। ਮੋਹਾਲੀ ਦੇ ਥਾਣਾ ਫੇਜ਼-1 ਐਸ ਐਚ ਓ ਰਜਨੀਸ਼ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਸ਼ੇਸ਼ ਨਾਕਾਬੰਦੀ ਮਾੜੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਹੈ। ਇਸ ਨਾਕਾਬੰਦੀ ਦਾ ਮੁੱਖ ਮੰਤਵ ਹੈ ਕਿ ਕੋਈ ਵੀ ਮਾੜਾ ਅਸਰ ਪੰਜਾਬ ਦੀ ਸਰਹੱਦ ਅੰਦਰ ਦਾਖ਼ਲ ਨਾ ਹੋ ਸਕੇ। ਅਤੇ ਸਮੇਂ ਰਹਿੰਦੇ ਹੀ ਉਸ ਨੂੰ ਕਾਬੂ ਕਰਕੇ ਸਲਾਖ਼ਾਂ ਪਿੱਛੇ ਭੇਜਿਆ ਜਾ ਸਕੇ।
ਨਾਕਾਬੰਦੀ ਦੌਰਾਨ ਕਾਰਵਾਈ ਦਾ ਸੰਖੇਪ ਵੇਰਵਾ…ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਮੁਹਾਲੀ ਪੁਲੀਸ ਵੱਲੋਂ ਸ਼ਹਿਰ ਭਾਰਤ ਵਿੱਚ ਲਾ ਕੇ ਬੰਦੀ ਕਾਰ 1883 ਵਾਹਨਾਂ ਦੀ ਤਲਾਸ਼ੀ ਲਈ ਗਈ। ਅੱਜ ਪਹਿਲੀ ਵਾਰ ਮੋਹਾਲੀ ਪੁਲਿਸ ਵੱਲੋਂ ਵਾਹਣ ਐਪ ਰਾਹੀਂ 1065 ਵਾਹਨਾਂ ਦੇ ਕਾਗਜਾਂ ਦੀ ਤਫਤੀਸ਼ ਕੀਤੀ ਅਤੇ ਖਾਮੀਆਂ ਪਾਏ ਜਾਣ ਤੇ 69 ਗੱਡੀਆਂ ਦੇ ਚਲਾਨ ਕੱਟੇ। ਦੋਰਾਹਾ ਨੇ ਨਾਕਾਬੰਦੀ ਮੁਹਾਲੀ ਪੁਲੀਸ ਨੂੰ ਵੱਖ-ਵੱਖ ਨਾਕਿਆਂ ਦੌਰਾਨ 300 ਬੋਤਲਾਂ ਦੇਸੀ ਸ਼ਰਾਬ,ਸਵਾ ਕਿੱਲੋ ਅਫੀਮ,.32 ਬੋਰ ਦੇਸੀ ਪਿਸਟਲ, ਚਾਰ ਜਿੰਦਾ ਕਾਰਤੂਸ ਅਤੇ ਇਕ ਮੈਗਜ਼ੀਨ ਬਰਾਮਦ ਹੋਈਆਂ। ਅੱਗੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਨਾਕਾਬੰਦੀ ਦੌਰਾਨ ਤਿੰਨ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 550 ਸ਼ੱਕੀ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ।