♦️ਛੇਤੀ ਆਰੰਭ ਹੋ ਜਾਵੇਗੀ ਮਕੈਨੀਕਲ ਸਵੀਪਿੰਗ, ਇਸ਼ਤਿਹਾਰਬਾਜ਼ੀ ਦਾ ਠੇਕਾ ਵੀ ਹੋਵੇਗਾ ਛੇਤੀ : ਮੇਅਰ ਜੀਤੀ ਸਿੱਧੂ

♦️ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇਗੀ ਨਿਗਮ

♦️ਮੋਹਾਲੀ ਨਗਰ ਨਿਗਮ ਦੀ ਸਧਾਰਨ ਮੀਟਿੰਗ ਮੇਅਰ ਅਮਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਪਿਛਲੀ ਸਾਧਾਰਨ ਮੀਟਿੰਗ ਅਤੇ ਪਿਛਲੀਆਂ ਵਿੱਤ ਤੇ ਠੇਕਾ ਕਮੇਟੀ ਦੀਆਂ ਮੀਟਿੰਗਾਂ ਦੀ ਪੁਸ਼ਟੀ ਕੀਤੀ ਗਈ।

♦️ਮੀਟਿੰਗ ਦੌਰਾਨ ਨਗਰ ਨਿਗਮ ਦੀ ਹਦੂਦ ਅੰਦਰ ਤਹਿਬਜਾਰੀ ਸ਼ਾਖਾ ਵੱਲੋਂ ਜਬਤ ਕੀਤੇ ਗਏ ਸਮਾਨ ਦੀ ਸਮਝੌਤਾ ਫੀਸ 5000 ਰੁਪਏ ਤੈਹ ਕੀਤੀ ਗਈ ਹੈ।
♦️ਫੇਜ਼-10 ਦਾ ਸਿਲਵੀ ਪਾਰਕ ਪ੍ਰਸਿੱਧ ਲੇਖਕ ਸਵਰਗੀ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕਰਨ ਸੰਬੰਧੀ ਮਾਤਾ ਵੀ ਸਰਵਸੰਮਤੀ ਨਾਲ ਪਾਸ ਕੀਤਾ ਗਿਆ।

ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਅਧੀਨ ਪੈਦੀਆਂ ਮੋਹਾਲੀ ਸ਼ਹਿਰ ਦੀਆਂ ਮੁਖ ‘ਏ’ ਤੇ ‘ਬੀ’ ਸੜਕਾਂ ਦੀ ਸਫਾਈ ਲਈ 42 ਕਰੋੜ ਰੁਪਏ ਦਾ ਮਾਤਾ ਪਾਸ ਕੀਤਾ ਗਿਆ ਹੈ ਜੋ 5 ਸਾਲ ਵਾਸਤੇ ਹੋਵੇਗਾ।
ਇਸ ਸੰਬੰਧੀ ਵਧੀਆ ਕੁਆਲਟੀ ਦੀਆਂ 4 ਮਸ਼ੀਨਾਂ ਦੀ ਖਰੀਦ ਗਮਾਡਾ ਫੰਡਜ਼ ਤੋਂ ਕਰਨ ਤੋਂ ਬਾਅਦ ਠੇਕੇਦਾਰ ਕੰਪਨੀ ਨੂੰ ਦਿੱਤੀਆਂ ਜਾਣਗੀਆਂ। ਮੇਅਰ ਨੇ ਦੱਸਿਆ ਕਿ ਇਸਦੇ ਤਹਿਤ ਨਾ ਸਿਰਫ ਸੜਕਾਂ ਸਰੋਂ ਇਸਦੇ ਨਾਲ ਵਾਲੇ ਬਰਮ (ਵਾਲ ਟੂ ਵਾਲ) ਦੀ ਸਫਾਈ ਵੀ ਠੇਕੇਦਾਰ ਕੰਪਨੀ ਵਲੋਂ ਕੀਤੀ ਜਾਵੇਗੀ।ਇਸੇ ਤਰ੍ਹਾਂ ਪਿੰਡ ਸਮਗੌਲੀ, ਡੇਰਾਬੱਸੀ ਵਿਖੇ ਬਾਇਓ ਮੈਥਾਨੇਸ਼ਨ ਸਮੇਤ ਸੋਲਿਡ ਵੇਸਟ ਮੈਨਜਮੈਂਟ ਫੈਸਲਿਟੀ ਪਲਾਂਟ ਲਗਾਉਣ ਲਈ ਈਓਆਈ ਕਾਲ ਕਰਨ ਸੰਬਧੀ ਮਤਾ ਵੀ ਪਾਸ ਕੀਤਾ ਗਿਆ ਹੈ। ਇਸਦੇ ਅਨੁਸਾਰ 5 ਨਗਰ ਕੌਸਲਾਂ (ਬਨੂੰੜ, ਡੇਰਾਬੱਸੀ, ਲਾਲੜੂ, ਨਵਾਂ ਗਾਓ ਅਤੇ ਜੀਰਕਪੁਰ) ਅਤੇ ਨਗਰ ਨਿਗਮ ਮੋਹਾਲੀ ਵਿੱਚੋਂ ਰੋਜ ਨਿਕਲਦੇ 1000 ਟੰਨ ਗਿੱਲਾ ਕੂੜਾ ਇੱਕਠਾ ਕੀਤਾ ਜਾਂਦਾ ਹੈ। ਇਸ ਲਈ ਸਮਗੌਲੀ ਸਾਈਟ ਤੇ 60-70 ਮੀਟਰਕ ਟਨ ਦੀ ਗਿੱਲੇ ਕੂੜੇ ਧ ਪ੍ਰੋਸਸਸਿੰਗ ਕਰਨ ਲਈ ਬਾਇਓ ਮੈਥਾਨੇਸ਼ਨ ਪਲਾਟ ਲਗਾਉਣ ਸੰਬਧੀ ਡੀ.ਪੀ.ਆਰ. ਤਿਆਰ ਕਰਕੇ ਕਾਰਵਾਈ ਕਰਨ ਤੇ ਇਸ ਤੋਂ ਇਲਾਵਾ ਸੁੱਕੇ ਕੂੜੇ ਨੂੰ ਪ੍ਰੋਸੈਸ ਕਰਨ ਲਈ ਕਾਰਵਾਈ ਸੰਬੰਧੀ ਟੈਕਨਾਲਜੀ ਫਾਇਨਲ ਹੋਣ ਤਕ ਸੰਬਧਤ ਸਥਾਨਕ ਸੰਸਥਾਵਾਂ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਸੁੱਕੇ ਕੂੜੇ ਨੁੰ ਸੋਲਿਡ ਵਸੇਟ ਮੈਨਜਮੈਂਟ ਰੂਲਾਂ ਅਨੁਸਾਰ ਟਰੀਟ ਕਰਨ ਸੰਬੰਧੀ ਮਾਤਾ ਪਾਸ ਕੀਤਾ ਗਿਆ ਹੈ।

ਇਸਤੋਂ ਇਲਾਵਾ ਮੋਹਾਲੀ ਸ਼ਹਿਰ ਵਿਚ ਇਸ਼ਤਿਹਾਰ ਲਗਾਉਣ ਵਾਲਿਆਂ ਕੰਪਨੀਆਂ ਲਈ ਚੁਣੀਆਂ ਗਈਆਂ ਸਾਈਟਾਂ ਦੀ ਰਿਜਰਵ ਕੀਮਤ ਫਿਕਸ ਕਰਨ ਅਤੇ ਟੈਡਰ ਪ੍ਰੋਸੈਸ ਸਬੰਧੀ ਹਾਊਸ ਤੋ ਪ੍ਰਵਾਨਗੀ ਲੈਣ ਬਾਰੇ ਵੀ ਮਾਤਾ ਪਾਸ ਕੀਤਾ ਗਿਆ ਹੈ। ਇਸ ਸੰਬੰਧੀ ਬਣਾਈ ਗਈ ਕਮੇਟੀ ਵਲੋਂ ਪਿਛਲੇ ਰੇਟਾਂ ਤੋਂ 30 ਫੀਸਦੀ ਵਾਧੇ ਦੀ ਤਜਵੀਜ਼ ਦਿੱਤੀ ਗਈ।ਇਸ ਤੋਂ ਇਲਾਵਾ ਨਗਰ ਨਿਗਮ ਵੱਲੋ ਪ੍ਰਤੀ ਬੱਸ ਕਿਉ ਸ਼ੈਲਟਰ ਇਸ਼ਤਿਹਾਰਬਾਰੀ ਕਰਨ ਲਈ 25,000/— ਰੁਪਏ ਪ੍ਰਤੀ ਮਾਹ ਰੇਟ ਫਿਕਸ ਕਰਨਾ ਪਹਿਲਾਂ ਹੀ ਪ੍ਰਵਾਨ ਕੀਤਾ ਜਾ ਚੁੱਕਾ ਹੈ।ਇੱਥੇ ਇਹ ਵੀ ਵਰਨਣਯੋਗ ਹੈ ਕਿ ਨਗਰ ਨਿਗਮ ਵੱਲੋ 339 ਸਾਈਟਾਂ ਨੂੰ ਟੈਡਰ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਲਈ ਉਕਤ ਅਨੁਸਾਰ 339 ਸਾਈਟਾਂ ਦੇ ਤਜਵੀਜ਼ ਕੀਤੇ ਗਏ ਰੇਟਾਂ ਨੂੰ ਪ੍ਰਵਾਨ ਕਰਨ ਅਤੇ ਸਰਕਾਰ ਦੀਆਂ ਹਦਾਇਤਾਂ ਮਿਤੀ 01—06—2021 ਅਨੁਸਾਰ 339 ਸਾਇਟਾਂ ਨੂੰ 4 ਜ਼ੋਨਾਂ ਵਿੱਚ ਵੰਡਦੇ ਹੋਏ ਉਕਤ ਅਨੁਸਾਰ 2 ਟੈਡਰ (ਭਾਵ ਟੈਡਰ ਨੰ: 1 ਵਿੱਚ ਜ਼ੋਨ ਨੰ: 1 ਅਤੇ 2 ਅਤੇ ਟੈਡਰ ਨੰ: 2 ਵਿੱਚ ਜ਼ੋਨ ਨੰ: 3 ਅਤੇ 4) ਲਗਾਉਣ ਲਈ ਮਾਤਾ ਪਾਸ ਕੀਤਾ ਗਿਆ ਹੈ।ਇਕ ਹੋਰ ਮਤੇ ਰਾਹੀਂ ਮੋਹਾਲੀ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਸਵੇਰ ਦੀ ਜਲ ਸਪਲਾਈ ਦੇ ਸਮੇਂ ਕਾਰਾਂ ਤੇ ਵੇਹੜੇ ਧੋਣ , ਬੂਟਿਆਂ ਨੂੰ ਪਾਣੀ ਲਗਾਉਣ ਆਦਿ ਸੰਬੰਧੀ ਮਨਾਹੀ/ਪਾਬੰਦੀ ਲਗਾਈ ਗਈ ਹੈ। ਇਸਦੇ ਤਹਿਤ ਸਵੇਰੇ ਦੀ ਜਲ ਸਪਲਾਈ ਦੌੌਰਾਨ ਪਾਣੀ ਬਰਬਾਦੀ ਰੋਕਣ ਲਈ ਕੁਝ ਪਾਬੰਦੀਆਂ ਲਗਾਉਣ ਦੀ ਤਜਵੀਜ਼ ਕੀਤੀ ਗਈ ਤਾਂ ਜੋ ਪਾਣੀ ਦੀ ਸਹੀ ਢੰਗ ਨਾਲ ਵਰਤੋ ਹੋ ਸਕੇ ਅਤੇ ਘੱਟੋ ਘੱਟ ਸਵੇਰ ਦੇ ਸਮੇਂ ਪੀਣ ਵਾਲਾ ਪਾਣੀ ਹਰ ਮੰਜਿਲ ਉਪਰ ਅੱਪੜ ਸਕੇ ਅਤੇ ਸਹਿਰ ਵਸਨੀਕਾਂ ਨੂੰ ਪਾਣੀ ਦੀ ਤੰਗੀ ਮਹਿਸੂਸ ਨਾ ਹੋੋਵੇ । ਇਸ ਲਈ ਘਰ ਵਿਚ ਬਗੀਚਿਆਂ/ ਗਮਲਿਆਂ ਆਦਿ ਨੂੰ ਪਾਣੀ ਸਵੇਰੇ 5 ਵਜੇ ਤੋਂ ਸਾਮ 5 ਵਜੇ ਤੱਕ ਪਾਈਪ ਲਗਾ ਕੇ ਲਗਾਉਣ, ਸਕੂਟਰ/ਕਾਰਾਂ ਜਾਂ ਹੋੋਰ ਗੱਡੀਆਂ ਦਾ ਟੂਟੀ ਉਪਰ ਪਾਈਪ ਲਗਾ ਕੇ ਧੋਣ, ਵੇਹੜੇ/ਫ਼ਰਸ਼ / ਬਾਲਕੋਨੀ/ਸੜਕਾਂ ਆਦਿ ਧੋਣ, ਟੁਲੂ ਪੰਪ ਦੀ ਸਿੱਧੇ ਪਾਈਪ ਲਾਈਨ ਉਪਰ ਲਗਾ ਕੇ ਵਰਤੋ ਕਰਨ, ਫਰੂਲ ਤੋ ਮੀਟਰ ਤੱਕ ਪਾਈਪ ਵਿਚ ਕੋਈ ਵੀ ਲੀਕੇਜ, ਘਰ ਦੇ ਛੱਤ ਉਪਰ ਰੱਖੇ ਗਏ ਟੈਂਕ / ਡੈਜਰਟ ਕੂਲਰਾਂ ਦਾ ਓਵਰ ਫਲੋਅ ਕਰਨ, ਉੱਤੇ ਪਾਬੰਦੀ ਲਗਾਈ ਗਈ ਹੈ।
ਪਹਿਲੀ ਉਲੰਘਣਾ ਉਪਰ ਖਪਤਕਾਰ ਨੂੰ 1000/ ਰੂਪੈ ਦਾ ਜੁਰਮਾਨਾ ਕੀਤਾ ਜਾਵੇਗਾ। ਦੂਸਰੀ ਉਲੰਘਣਾ ਕਰਨ ਉਪਰੰਤ ਖਪਤਕਾਰ ਨੂੰ ਪਹਿਲਾਂ ਦਿੱਤੇ ਹੋਏ ਨੋਟਿਸ ਦਾ ਹਵਾਲਾ ਦੇ ਕੇ 2000/ ਰੂਪੈ ਦਾ ਜੁਰਮਾਨਾ ਕੀਤਾ ਜਾਵੇਗਾ ਜਿਹੜਾ ਕਿ ਪਾਣੀ ਦੇ ਬਿੱਲ ਵਿਚ ਲਗਾ ਕੇ ਭੇਜਿਆ ਜਾਵੇਗਾ । ਤੀਸਰੀ ਵਾਰ ਉਲੰਘਣਾ ਕਰਨ ਬਾਅਦ ਖਪਤਕਾਰ ਨੂੰ ਕਿਸੇ ਹੋਰ ਨੋਟਿਸ ਦਿੱਤੇ ਬਿਨਾਂ ਉਸਦਾ ਪਾਣੀ ਦਾ ਕੁਨੈਕਸਨ ਕੱਟ ਕੇ ਸੂਚਿਤ ਕਰ ਦਿੱਤਾ ਜਾਵੇਗਾ । ਖਪਤਕਾਰ ਤੋ 5000/ਰੂਪੈ ਜੁਰਮਾਨਾ ਅਤੇ ਹਲਫੀਆ ਬਿਆਨ ਲੈਣ ਤੋ ਬਾਅਦ ਹੀ ਦੁਬਾਰਾ ਕੁਨੈਕਸਨ ਲਗਾਉਣ ਉਪਰ ਵਿਚਾਰ ਕੀਤਾ ਜਾ ਸਕਦਾ ਹੈ ਜਿਸ ਦੇ ਪ੍ਰਤੀ ਫੈਸਲੇ ਦਾ ਅਧਿਕਾਰ ਸਿਰਫ ਨਿਗਮ ਇੰਜੀਨੀਅਰ/ ਕਾਰਜਕਾਰੀ ਇੰਜੀਨੀਅਰ ਨੂੰ ਹੀ ਹੋਵੇਗਾ ।
ਉਪਰੋਕਤ ਤੋਂ ਇਲਾਵਾ ਮੋਹਾਲੀ ਵਿਚ ਚਲਦੇ ਟੈਕਸੀ ਸਟੈਂਡ ਰੈਗੂਲਰ ਕਰਨ, ਆਰ ਐਮ ਸੀ ਪੁਆਇੰਟਾਂ ਤੋਂ ਕੂੜਾ ਇਕੱਠਾ ਕਰਨ ਲਾਇ ਈਓਆਈ ਕਾਲ ਕਰਨ ਸੰਬੰਧੀ, ‘ਸੀ’ ਸੜਕਾਂ ਦੀ ਮੈਨੂਅਲ ਸਵੀਪਿੰਗ ਕਰਵਾਉਣ ਸੰਬੰਧੀ, ਸੈਕਟਰ 78 ਦੇ ਫਾਇਰ ਸਟੇਸ਼ਨ ਵਿਖੇ ਡਿਸਸਟਰ ਮੈਨਜਮੈਂਟ ਟ੍ਰੇਨਿੰਗ ਇੰਸਟੀਟਿਊਟ ਸਥਾਪਤ ਕਰਨ ਸੰਬੰਧੀ, ਸਟੋਰ ਵਿਚ ਪਾਏ ਕੰਡੈ ਸਮਾਂ ਦੀ ਬੋਲੀ ਕਰਵਾਉਣ ਸੰਬੰਧੀ ਟੇਬਲ ਆਈਟਮਾਂ ਪਾਸ ਕੀਤੀਆਂ ਗਈਆਂ ਹਨ।ਮੀਟਿੰਗ ਦੌਰਾਨ ਕੁਝ ਕੌਂਸਲਰਾਂ ਵਲੋਂ ਰੇਹੜੀਆਂ ਫੜੀਆਂ, ਆਵਾਰਾ ਕੁੱਤਿਆਂ, ਬਰਸਾਤੀ ਪਾਣੀ ਦੀ ਨਿਕਾਸੀ, ਨਾਜਾਇਜ ਕਬਜਿਆਂ ਸੰਬੰਧੀ ਸਵਾਲ ਚੁੱਕੇ ਗਏ ਜਿਸ ਤੇ ਮੇਅਰ ਨੇ ਤੁਰੰਤ ਕਾਰਵਾਈ ਕੀਤੇ ਜਾਂ ਦਾ ਭਰੋਸਾ ਦਿੱਤਾ। ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕਈ ਰੇਹੜੀ ਫੜੀਆਂ ਵਾਲਿਆਂ ਨੇ ਸਟੇ ਹਾਸਿਲ ਕੀਤੀ ਹੋਈ ਹੈ ਤੇ ਨਗਰ ਨਿਗਮ ਰੇਹੜੀਆਂ ਫੜੀਆਂ ਵਾਸਤੇ ਵੈਂਡਰ ਜ਼ੋਨ ਵੀ ਤਿਆਰ ਕਰ ਰਹੀ ਹੈ।

Leave a Reply

Your email address will not be published. Required fields are marked *