ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇੰਸਪੈਕਟਰ ਰਜਨੀਸ਼ ਚੌਧਰੀ ਦੀ ਅਗਵਾਈ ਵਿੱਚ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਵੱਲੋਂ ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਨਕਲੀ ਨੋਟ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਵਜੋਂ ਹੋਈ ਹੈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਉਕਤ ਦੋਨੋਂ ਆਰੋਪੀ ਹਰਿਆਣਾ ਤੋਂ ਨਕਲੀ ਨੋਟ ਖਰੀਦ ਕੇ ਲਿਆਉਂਦੇ ਹਨ। ਦੌਰਾਨੇ ਤਫਤੀਸ ਦੋਨੋਂ ਆਰੋਪੀਆਂ ਨੇ ਦੱਸਿਆ ਕਿ ਜਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਉਹਨਾਂ ਵੱਲੋਂ ਹਰਿਆਣਾ ਦੇ ਸ਼ਹਿਰ ਭਿਵਾਨੀ ਤੋਂ ਦਸ ਹਜ਼ਾਰ ਰੁਪਏ ਦੀ ਅਸਲ ਕਰੰਸੀ ਦੇ ਕੇ 20 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਖਰੀਦੀ ਗਈ ਸੀ। ਉਕਤ ਆਰੋਪੀਆਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਕਾਰ ਦੇ ਸ਼ੀਸ਼ੇ ਖੁੱਲ੍ਹੇ ਰੱਖਣ ਜਿਸ ਤੇ ਉਨ੍ਹਾਂ ਦੀ ਗੱਲ ਮੰਨ ਕੇ ਉਨ੍ਹਾਂ ਆਰੋਪੀਆਂ ਵੱਲੋਂ ਕਾਰ ਦੇ ਪਿਛੇ ਖੁੱਲ੍ਹੇ ਰੱਖੇ ਗਏ ਤੇ ਮੋਟਰਸਾਈਕਲ ਸਵਾਰਾਂ ਵੱਲੋਂ ਨਕਲੀ ਕਰੰਸੀ ਕਾਰ ਦੇ ਅੰਦਰ ਸੁੱਟ ਕੇ ਉਧਰੋਂ ਫਰਾਰ ਹੋ ਗਏ ਅਤੇ ਉਕਤ ਆਰੋਪੀ ਗੱਡੀ ਮੋੜ ਤੇ ਅੰਬਾਲਾ ਸ਼ਹਿਰ ਆਏ ਅਤੇ 5 ਹਜ਼ਾਰ ਰੁਪਏ ਅੰਬਾਲਾ ਦੇ ਬਜ਼ਾਰ ਵਿੱਚ ਖ਼ਰਚ ਦਿੱਤੇ ਗਏ। ਉਸ ਤੋਂ ਬਾਅਦ ਦੋਨੋਂ ਆਰੋਪੀ ਮੋਹਾਲੀ ਵੱਲ ਆ ਗਏ। ਜਿਨ੍ਹਾਂ ਨੂੰ ਮੋਹਾਲੀ ਏਅਰਪੋਰਟ ਰੋਡ ਉਪਰ ਕੁਆਰਕ ਸਿਟੀ ਲਾਈਟਾਂ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋ 500-500 ਤਕਰੀਬਨ 34 ਨੋਟ ਬਰਾਮਦ ਹੋਏ। ਜਿਸ ਤੋਂ ਬਾਅਦ ਉਕਤ ਆਰੋਪੀਆਂ ਨੂੰ ਗਿਰਫਤਾਰ ਕਰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵੱਲੋਂ ਉਨ੍ਹਾਂ ਨੂੰ 27 ਤਰੀਕ ਤੱਕ ਪੁਲੀਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ।

Leave a Reply

Your email address will not be published. Required fields are marked *