ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ: ਮੋਹਾਲੀ ਦੀ ਸੀਬੀਆਈ ਅਦਾਲਤ ਵੱਲੋਂ 1991 ਵਿੱਚ ਥਾਣਾ ਝਬਾਲ ਪੁਲੀਸ ਅਧਿਕਾਰੀਆਂ ਇੰਨਸਪਏਕਟਰ ਸੂਬਾ ਸਿੰਘ, ਰਵੇਲ ਸਿੰਘ, ਦਲਬੀਰ ਸਿੰਘ ਅਤੇ ਕਸ਼ਮੀਰ ਸਿੰਘ ਵੱਲੋਂ 20 ਸਾਲਾਂ ਬਲਜੀਤ ਸਿੰਘ ਅਤੇ ਉਸ ਦੇ ਭਰਾ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਲੈ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਵਿੱਚ ਲੈ ਗਏ ਅਤੇ ਉਸ ਉੱਤੇ ਤਸ਼ੱਦਦ ਢਾਇਆ। ਕੁਝ ਦਿਨਾਂ ਬਾਅਦ ਉਸ ਦੇ ਭਰਾ ਪਰਮਜੀਤ ਸਿੰਘ ਨੂੰ ਛੱਡ ਦਿੱਤਾ ਗਿਆ ਬਲਜੀਤ ਸਿੰਘ ਨੂੰ ਥਾਣੇ ਵਿੱਚੋ ਗਾਇਬ ਕਰ ਦਿੱਤਾ ਗਿਆ।ਬਲਜੀਤ ਸਿੰਘ ਦੇ ਭਰਾ ਪਰਮਜੀਤ ਸਿੰਘ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ। ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਪੰਜਾਬ ਹਰਿਆਣਾ high court ਨੇ ਸੀ ਬੀ ਆਈ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ। ਸੀਬੀਆਈ ਵੱਲੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ 4 ਮੁਲਜ਼ਮਾਂ ਨੂੰ ਆਰੋਪੀ ਬਣਾ ਚਲਾਣ ਅਦਾਲਤ ਵਿੱਚ ਪੇਸ਼ ਕੀਤਾ ਜਿਸ ਤੇ ਸੀਬੀਆਈ ਅਦਾਲਤ ਵੱਲੋਂ ਅੱਜ 32 ਸਾਲ ਬਾਅਦ ਫ਼ੈਸਲਾ ਸੁਣਾਉਂਦੇ ਹੋਏ ਸੂਬਾ ਸਰਹੰਦ ਦੇ ਨਾਮ ਨਾਲ ਮਸ਼ਹੂਰ ਥਾਣੇਦਾਰ ਸੂਬਾ ਸਿੰਘ ਰਵੇਲ ਸਿੰਘ ਅਤੇ ਦਲਬੀਰ ਸਿੰਘ ਨੂੰ ਆਈਪੀਸੀ ਦੀ ਧਾਰਾ 365 344 120ਬੀ ਤਹਿਤ ਮੁਜਰਮ ਕਰਾਰ ਦੇਂਦੇ ਹੋਏ ਪੰਜ ਪੰਜ ਸਾਲ ਦੀ ਸਜ਼ਾ ਤੇ ਪੰਜ ਹਜ਼ਾਰ ਜੁਰਮਾਨਾ ਸੁਨਾਇਆ ਅਤੇ ਚੌਥਾ ਅਰੋਪੀ ਕਸ਼ਮੀਰ ਸਿੰਘ ਨੂੰ ਅੱਜ ਭਗੌੜਾ ਐਲਾਨ ਦਿੱਤਾ।

Leave a Reply

Your email address will not be published. Required fields are marked *