ਰੋਪੜ/ਭਾਰਤ ਨਿਊਜ਼ਲਾਈਨ/ਬਿਊਰੋ:-ਕਿੰਨਰ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ,ਇਹ ਬਹੁਤ ਸਤਿਕਾਰਤ ਹਨ ਤੇ ਇਹਨਾਂ ਦਾ ਸਾਡੇ ਸਮਾਜ ਵਿੱਚ ਅਹਿਮ ਸਥਾਨ ਹੈ ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਰੋਪੜ ਦੇ ਵਿੱਚ ਤਮੰਨਾ ਮਹੰਤ ਜੀ ਦੇ ਜਨਮ ਦਿਨ ਦੇ ਮੌਕੇ ਉਹਨਾਂ ਵੱਲੋਂ ਮਾਤਾ ਰਾਣੀ ਦੀ ਕਰਵਾਈ ਗਈ ਚੋਂਕੀ ਮੋਕੇ ਤੇ ਰੋਪੜ ਵਿੱਚ ਕਹੇ ।ਇਥੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸ਼ੁਭਾਸ ਸ਼ਰਮਾ ਨੇ ਮਾਤਾ ਰਾਣੀ ਅੱਗੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਤੇ ਮਹੰਤ ਤਮੰਨਾ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਤੇ ਸ਼ੁਭਕਾਮਨਾਵਾਂ,ਵਧਾਈਆਂ ਦਿੱਤੀਆਂ ਤੇ ਪਰਮਾਤਮਾ ਅੱਗੇ ਮਹੰਤ ਤਮੰਨਾ ਦੀ ਲੰਬੀ ਉਮਰ ਦੀ ਕਾਮਨਾ ਕੀਤੀ ।ਉਹਨਾਂ ਕਿਹਾ ਕਿ ਭਾਜਪਾ ਕਿੰਨਰ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਲਈ ਪ੍ਰਤਿਬੰਧ ਹੈ ਤੇ ਅਸੀ ਪਹਿਲ ਦੇ ਆਧਾਰ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ।ਇਸ ਮੋਕੇ ਸ਼ੁਭਾਸ ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਦਿਨੋ ਦਿਨ ਮਜ਼ਬੂਤ ਹੋ ਰਹੀ ਹੈ ਤੇ ਪੰਜਾਬ ਦਾ ਹਰ ਵਰਗ ਭਾਜਪਾ ਨਾਲ ਜੁੜ ਰਿਹਾ ਹੈ ।ਉਹਨਾ ਕਿਹਾ ਕਿ ਜਲੰਧਰ ਲੋਕ ਸਭਾ ਦੀ ਉਪ ਚੋਣ ਵਿੱਚ ਭਾਜਪਾ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ।ਇਸ ਮੌਕੇ ਤੇ ਸੁਭਾਸ਼ ਸ਼ਰਮਾ ਦੇ ਨਾਲ ਬਲਾਚੌਰ ਤੋਂ ਲੱਕੀ ਜੀ ,ਰੋਪੜ ਮੰਡਲ ਪ੍ਰਧਾਨ ਜਗਦੀਸ਼ ਕਾਜਲਾ ਜੀ ,ਪੰਜਾਬ ਐਨ ਆਰ ਆਈ ਦੇ ਵਾਈਸ ਪ੍ਰਧਾਨ ਨਿਕਸਨ ਕੁਮਾਰ ਜੀ ਰੋਪੜ ਦੇ ਸਕੱਤਰ ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਬ੍ਰਿਜ ਭੂਸਨ ਕਪਲਾ ਅਜੇ ਨਿਸ਼ਚਲ ਪੰਜਾਬ ਮਹਿਲਾ ਮੋਰਚਾ ਦੇ ਕਾਰਜਕਾਰਨੀ ਮੈਂਬਰ ਨੀਰਜ ਮੋਰੀਆ ਗਗਨ ਵਰਮਾ,ਸਤੀਸ਼ ਮੌਰੀਆ ,ਪੰਕਜ ਸ਼ਰਮਾ ,ਕਰਨ ਕੌਸ਼ਲ ,ਰੋਹਿਤ ਸੁਲਤਾਨ ਆਦਿ ਹਾਜਰ ਰਹੇ ।