ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-
ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸ਼ਰਧਾਂਜਲੀ ਸਮਾਗਮ ਅੱਜ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸ਼ਰਧਾਂਜਲੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

ਸਰਧਾਂਜਲੀ ਸਮਾਗਮ ਵਿਚ ਆਈਆਂ ਸੰਗਤਾਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਦਾਰ ਬਾਦਲ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਆਪਣੇ 95ਵੇਂ ਸਾਲ ਦੇ ਜੀਵਨ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਪਾਰਟੀ ਦੀ ਸੇਵਾ ਕੀਤੀ। ਕਿਹਾ ਕਿ ਇਨ੍ਹਾਂ ਵਿੱਚੋਂ 53 ਸਾਲ ਸਰਦਾਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕੀਤੀ।

ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਅਤੇ ਕਿਸੇ ਵੀ ਧਰਮ ਦਾ ਸਮਾਗਮ ਖੁਦ ਪਹੁੰਚ ਕੇ ਧੂਮਧਾਮ ਨਾਲ ਮਨਾਉਂਦੇ ਸਨ। ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਨੇ ਕਦੇ ਬਦਲਾ ਲੈਣ ਵਾਲੀ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਪਿੰਡ ਨਹੀਂ ਹੋਣਾ ਜਿਥੇ ਕਿ ਸਰਦਾਰ ਬਾਦਲ ਖੁਦ ਨਾ ਗਏ ਹੋਣ।

ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਦੀ ਹੀ ਗੱਲ ਕਰੀਏ ਤਾਂ ਸ ਬਾਦਲ ਨੇ ਮੋਹਾਲੀ ਦੇ ਵਿਕਾਸ ਲਈ ਸਭ ਤੋਂ ਵੱਧ ਪੈਸਾ ਮੁਹਾਲੀ ਵਿੱਚ ਲਗਾਇਆ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਸੜਕਾਂ ਦਾ ਢਾਂਚਾ ਸਰਦਾਰ ਬਾਦਲ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਮਾਨਸਾ ਬਠਿੰਡਾ ਤਾਂ ਉੱਚਿਆਂ ਟਿੱਬਿਆਂ ਵਾਲੇ ਇਲਾਕੇ ਸਨ ਜਿਥੇ ਫਸਲ ਵਿਖਾਈ ਤਕ ਨਹੀਂ ਸੀ ਦਿੰਦੀ। ਸਰਦਾਰ ਬਾਦਲ ਦੀ ਅਗਵਾਈ ਵਿਚ ਇਹਨਾ ਇਲਾਕਿਆਂ ਵਿਚ ਫਸਲਾਂ ਲਹਿ-ਲਹਾਉਂਦੀਆਂ ਦਿਸਣ ਲੱਗੀਆਂ।ਉਨ੍ਹਾਂ ਕਿਹਾ ਕਿ ਗਰੀਬ ਵਰਗ ਨੂੰ ਹਰ ਸਹੂਲਤ ਅਕਾਲੀ ਦਲ ਦੀ ਸਰਕਾਰ ਨੇ ਦਿੱਤੀ।

ਉਨ੍ਹਾਂ ਵਰਕਰਾਂ ਨੂੰ ਬੇਨਤੀ ਕੀਤੀ ਕਿ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਇਕ ਮੂਵਮੈਂਟ ਹੈ, ਜਨਤਾ ਦੀ ਸੋਚ ਹੈ, ਪੰਥ ਦੀ ਫ਼ੌਜ ਹੈ। ਉਨ੍ਹਾਂ ਕਿਹਾ ਕਿ ਤੁਸੀਂ ਉਸ ਪਾਰਟੀ ਦੇ ਵਰਕਰ ਹੋ ਜੋ ਪੰਜਾਬ ਦੀ ਵਾਰਸ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਆਪਣੀ ਇਸ ਪਾਰਟੀ ਨੂੰ ਕਮਜ਼ੋਰ ਰੋਗੇ ਤਾਂ ਤੁਹਾਡੀ ਢਾਲ ਖਤਮ ਹੋ ਜਾਵੇਗੀ। ਉਹਨਾਂ ਵਰਕਰਾਂ ਨੂੰ ਕਿਹਾ ਕਿ ਆਪਣੇ ਬੱਚਿਆਂ ਨੂੰ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਦੱਸੋ।

ਉਨ੍ਹਾਂ ਮੁਹਾਲੀ ਬਾਰੇ ਬੋਲਦਿਆਂ ਕਿਹਾ ਕਿ ਮੋਹਾਲੀ ਹਲਕੇ ਦੇ ਕਿਸਾਨਾਂ ਨੂੰ ਸਰਦਾਰ ਬਾਦਲ ਨੇ ਕਰੋੜਪਤੀ ਬਣਾ ਦਿੱਤਾ। ਸਰਦਾਰ ਬਾਦਲ ਨੇ ਮੋਹਾਲੀ ਵਿਚ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤਾਂ ਪੰਜਾਬ ਦੇ ਵਿਕਾਸ ਵਾਸਤੇ ਡੱਕਾ ਤਕ ਨਹੀ ਤੋੜਿਆ। ਉਹਨਾਂ ਕਿਹਾ ਕਿ ਗੂਗਲ ਤੇ ਸਰਚ ਕਰ ਲਓ ਪੰਜਾਬ ਵਿੱਚ ਕਿਹੜੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਕੀ ਬਣਾਇਆ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬ ਦਾ ਵਿਕਾਸ ਸਰਦਾਰ ਬਾਦਲ ਨੇ ਵੀ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਵਿਕਾਸ ਦੀ ਵਿਨਾਸ਼ ਕੀਤਾ ਅਤੇ ਨਵੇਂ ਮੁੱਖ ਮੰਤਰੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।
ਉਨ੍ਹਾਂ ਅਕਾਲੀ ਦਲ ਤੋਂ ਵੱਖ-ਵੱਖ ਪਾਰਟੀਆਂ ਵਿਚ ਜਾਣ ਵਾਲੇ ਆਗੂਆਂ ਬਾਰੇ ਕਿਹਾ ਕਿ ਉਹ ਲੋਕ ਜੋ ਸਰਦਾਰ ਬਾਦਲ ਦੇ ਖਲਾਫ ਗੱਲਾਂ ਕਰਦੇ ਸਨ ਹੁਣ ਕਿੱਥੇ ਹਨ। ਉਹਨਾ ਕਿਹਾ ਕਿ ਅਜਿਹੇ ਆਗੂਆਂ ਦਾ ਨਿਸ਼ਾਨਾ ਪੰਜਾਬ ਦੀ ਕੌਮੀ ਪਾਰਟੀ ਨੂੰ ਖਤਮ ਕਰਨਾ ਹੈ ਇਸ ਲਈ ਵਰਕਰ ਇਸ ਸਾਜਿਸ਼ ਨੂੰ ਸਮਝਣ।

ਉਹਨਾਂ ਕਿਹਾ ਕਿ ਪੰਜਾਬ ਦਾ ਨਵਾਂ ਮੁਖ ਮੰਤਰੀ ਪੁਰਾਣੀ ਬਿਲਡਿੰਗ ਨੂੰ ਰੰਗ ਕਰਕੇ ਨਵਾਂ ਦੱਸਣ ਲੱਗਦਾ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਉਦਘਾਟਨ ਵੀ ਮੁਖਮੰਤਰੀ ਖੁਦ ਹੀ ਕਰੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਸ਼ੇਰ ਕਹਿੰਦਾ ਹੈ ਤਾ ਉਹ ਸਸ਼ੇਰ ਤਾਂ ਹੈ ਪਰ ਸਰਕਸ ਦਾ ਸ਼ੇਰ ਹੈ ਤੇ ਉਸ ਦਾ ਹੰਟਰ ਕੇਜਰੀਵਾਲ ਕੋਲ ਹੈ । ਉਨ੍ਹਾਂ ਕਿਹਾ ਕਿ ਇਹ ਸ਼ੇਰ ਪਾਲਤੂ ਹੈ ਜੋ ਕੇਜਰੀਵਾਲ ਦੇ ਇਸ਼ਾਰੇ ਤੇ ਚੱਲਦਾ ਹੈ ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਮੋਹਾਲੀ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਅੱਜ ਇੱਥੇ ਅਕਾਲੀ ਦਲ ਦਾ ‘ਸਭ ਤੋ ਘੱਟ ਝਾੜ ਨਿਕਲਦਾ ਹੈ।’ ਉਨ੍ਹਾਂ ਮੁਹਾਲੀ ਵਾਸੀਆਂ ਨੂੰ ਤਕੜੇ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਬੇਨਤੀ ਕੀਤੀ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਦਾਰ ਬਾਦਲ ਨੇ ਕਦੇ ਕਿਸੇ ਨੂੰ ਲਾਰਾ ਨਹੀ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਵਰਗੇ ਆਗੂਆਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਤਾਂ ਸਾਡੇ ਆਗੂਆਂ ਨੇ ਵੀ ਸਰਦਾਰ ਬਾਦਲ ਨੂੰ ਕਿਹਾ ਕਿ ਇਕ ਵੱਡਾ ਐਲਾਨ ਕਰੀਏ ਪਰ ਸ ਬਾਦਲ ਨੇ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਸਿਰਫ ਉਹੀ ਐਲਾਨ ਕਰਨਗੇ ਜੋ ਕੰਮ ਉਹ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਰਾਜ ਕਰਨ ਵਾਸਤੇ ਮੁੱਖ ਮੰਤਰੀ ਨਹੀਂ ਬਣੇ ਸਨ ਸੇਵਾ ਕਰਨ ਵਾਸਤੇ ਬਣੇ ਸੀ ਤੇ ਇਹ ਹੀ ਉਨ੍ਹਾਂ ਦਾ ਅਸਲ ਜੀਵਨ ਸੀ। ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਵਰਗਾ ਇਨਸਾਨ ਰੱਬ ਕਿਤੇ ਕਿਤੇ ਹੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਸਰਦਾਰ ਬਾਦਲ ਦੇ ਬੇਟੇ ਹਨ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ । ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਪੰਥ ਦੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ।

ਇਸ ਤੋਂ ਪਹਿਲਾਂ ਮੁੱਖ ਸੇਵਾਦਾਰ ਹਲਕਾ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ, ਐਨਕੇ ਸ਼ਰਮਾ, ਰਣਜੀਤ ਸਿੰਘ ਗਿੱਲ, ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ, ਚਰਨਜੀਤ ਸਿੰਘ ਕਾਲੇਵਾਲ, ਬੀਬੀ ਕੁਲਦੀਪ ਕੌਰ ਕੰਗ, ਹਰਮਨਪ੍ਰੀਤ ਸਿੰਘ ਪ੍ਰਿੰਸ, ਕਮਲਜੀਤ ਸਿੰਘ ਰੂਬੀ, ਜਸਵੰਤ ਸਿੰਘ ਭੁੱਲਰ, ਜੋਗਿੰਦਰ ਸਿੰਘ ਸੋਂਧੀ, ਕਰਮ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਰੇਸ਼ਮ ਸਿੰਘ ਬੈਂਰੋਂਪੁਰੀ, ਜਸਬੀਰ ਸਿੰਘ ਕੁਰੜੀ, ਕੇਸਰ ਸਿੰਘ ਬਲੌਂਗੀ, ਰਮਨਦੀਪ ਸਿੰਘ ਬਾਵਾ, ਕਰਮਜੀਤ ਸਿੰਘ ਲੰਬੜਦਾਰ, ਬੀਬੀ ਬਲਬੀਰ ਕੌਰ, ਬੀਬੀ ਹਰਜਿੰਦਰ ਕੌਰ ਐਮ ਸੀ, ਹਰਮਿੰਦਰ ਸਿੰਘ ਪੱਤੋਂ, ਬਲਵਿੰਦਰ ਸਿੰਘ ਲਖਨੌਰ, ਅਵਤਾਰ ਸਿੰਘ ਦਾਊਂ, ਮਨਜੀਤ ਸਿੰਘ ਮਲਕਪੁਰ, ਸੋਨੀ ਬੜੀ, ਗੁਰਮੀਤ ਸਿੰਘ ਸ਼ਾਮਪੁਰ, ਕੁਲਵਿੰਦਰ ਸਿੰਘ ਗੋਬਿੰਦਗੜ੍ਹ, ਹਰਪਾਲ ਸਿੰਘ ਬਠਲਾਣਾ, ਗੁਰਪ੍ਰੀਤ ਸਿੰਘ ਮਨੌਲੀ, ਹਰਜੀਤ ਸਿੰਘ ਕੰਬਾਲਾ, ਮੋਹਨ ਸਿੰਘ ਕੰਬਾਲਾ, ਗਿਆਨ ਸਿੰਘ ਧਰਮਗੜ੍ਹ, ਬਲਬੀਰ ਸਿੰਘ ਪੱਤੋਂ, ਅਸ਼ਵਨੀ ਕੁਮਾਰ ਸੰਭਾਲਕੀ, ਬਹਾਦਰ ਸਿੰਘ ਕੰਬਾਲੀ, ਅਮਰਜੀਤ ਸਿੰਘ ਕੰਬਾਲੀ, ਸੁਭਾਸ਼ ਬੱਬਰ, ਹਰਜੀਤ ਸਿੰਘ ਮਾਨ, ਜਸਬੀਰ ਸਿੰਘ, ਸੰਤਿਦਰ ਸਿੰਘ ਗਿੱਲ, ਹਰਜੀਤ ਸਿੰਘ ਭੁੱਲਰ, ਗਗਨਦੀਪ ਸਿੰਘ ਐਡਵੋਕੇਟ, ਹਰਵਿੰਦਰ ਸਿੰਘ ਨੰਬਰਦਾਰ, ਕਮਲਜੀਤ ਸਿੰਘ ਕੰਮਾਂ, ਜਗਦੀਸ਼ ਸਿੰਘ ਸਰਾਓ, ਸਤਬੀਰ ਸਿੰਘ ਖਟੜਾ, ਸਰਬਜੀਤ ਸਿੰਘ ਪਾਰਸ, ਪਰਦੀਪ ਸਿੰਘ ਭਾਰਜ, ਪ੍ਰੀਤਮ ਸਿੰਘ, ਸੁਰਜੀਤ ਸਿੰਘ ਮਠਾੜੂ, ਸਾਧੂ ਸਿੰਘ ਖਲੌਰ, ਸਿਮਰਨ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਰਹੇ।

Leave a Reply

Your email address will not be published. Required fields are marked *