ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਮੋਹਾਲੀ ਵਿਖੇ
ਪਨਕਾਮ ਕੰਪਨੀ ਮੈਨੇਜਮੈਂਟ ਅਤੇ ਸਮੂਹ ਕਰਮਚਾਰੀਆ ਵੱਲੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਇੰਡਸਟਰੀਅਲ ਏਰੀਆ ਫੇਜ਼ 8 ਵਿਖੇ ਲਗਾਈ ਗਈ। ਇਸ ਤੋਂ ਪਹਿਲਾ ਸਮੂਹ ਸਟਾਫ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਭੋਗ ਪੈਣ ਉਪਰੰਤ ਕੰਪਨੀ ਦੇ ਸੀ ਐਫ ਓ ਅਤੇ ਡਾਇਰੈਕਟਰ ਸ੍ਰੀ ਰਮੇਸ਼ ਗੋਇਲ ਨੇ ਕਿਹਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੁਨੀਆ ਨੂੰ ਸ਼ਾਂਤੀ, ਭਾਈਚਾਰੇ ਅਤੇ ਸਬਰ ਸੰਤੋਖ ਦਾ ਸੰਦੇਸ਼ ਦਿਤਾ ਹੈ ਅਤੇ ਗੁਰੂ ਜੀ ਵੱਲੋ ਦਿਤੀ ਕੁਰਬਾਨੀ ਇਕ ਮਿਸਾਲ ਹੈ ।ਅੱਜ ਪੂਰੀ ਦੁਨੀਆ ਉਹਨਾ ਦੀ ਦਿਤੀ ਗਈ ਸਹਾਦਤ ਨੂੰ ਯਾਦ ਕਰਦੀ ਹੈ। ਉਹਨਾ ਵਾਹਿਗੁਰੂ ਦਾ ਸੁਕਰਾਨਾ ਕੀਤਾ ਤੇ ਕਿਹਾ ਕਿ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕੰਪਨੀ ਤਰੱਕੀ ਦੀਆਂ ਬੁਲੰਦੀਆ ਛੂਹੇ ਅਤੇ ਅਗੇ ਤੌ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ । ਪਨਕਾਮ ਇੰਪਲਾਈ ਯੂਨੀਅਨ ਦੀ ਸਕੱਤਰ ਸੀਮਾ ਮਹਿਤਾ ਵਲੋ ਸਾਰੇ ਅਧਿਕਾਰੀਆ ਅਤੇ ਕਰਮਚਾਰੀਆ ਦਾ ਧੰਨਵਾਦ ਕੀਤਾ ਗਿਆ। ਲੰਗਰ ਦੀ ਸੇਵਾ ਵਿੱਚ ਕਰਮਚਾਰੀਆ ਨੇ ਵੱਧ ਚੜ੍ਹ ਕੇ ਸੇਵਾ ਨਿਭਾਈ।