ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਗਰਮੀ ਦੇ ਮੌਸਮ ਵਿਚ ਜਿੱਥੇ ਆਮ ਲੋਕਾਂ ਵੱਲੋਂ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਕਈ ਦਾਨੀ ਸੱਜਣਾਂ ਵੱਲੋਂ ਆਣ ਜਾਣ ਵਾਲੇ ਰਾਹਗੀਰਾਂ ਲਈ ਪਾਣੀ ਦੇ ਕੂਲਰ ਲਗਾਏ ਜਾ ਰਹੇ ਹਨ। ਉਸ ਦੇ ਉਲਟ ਨਗਰ ਨਿਗਮ ਮੋਹਾਲੀ ਦੇ ਕਰਮਚਾਰੀਆਂ ਵੱਲੋਂ ਅੱਜ ਮੋਹਾਲੀ ਦੇ ਫੇਸ ਇੱਕ ਵਿਚ ਲਗਾਏ ਗਏ ਪਾਣੀ ਦੇ ਵਾਟਰ ਕੂਲਰ ਨੂੰ ਪੁੱਟਵਾ ਦਿੱਤਾ ਗਿਆ। ਹਾਲਾਂਕਿ ਬਾਅਦ ਵਿਚ ਜਦੋਂ ਇਸ ਗੱਲ ਦਾ ਰੌਲਾ ਪੂਰੇ ਸ਼ਹਿਰ ਵਿਚ ਪਿਆ ਤਾਂ ਅਫਸਰਾਂ ਵੱਲੋਂ ਆਨਨ ਫਾਨਨ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਦੋਬਾਰਾ ਵਾਟਰ ਕੂਲਰ ਉਸ ਜਗ੍ਹਾ ਤੇ ਰਖਵਾ ਦਿੱਤਾ ਗਿਆ।