ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਪੰਜਾਬ ਸਰਕਾਰ ਵੱਲੋਂ ਮੋਹਾਲੀ, ਜੀਰਕ ਪੁਰ ਤੇ ਖਰੜ ਨੂੰ ਭੰਗ ਕਰਕੇ ਗ੍ਰੇਟਰ ਨਿਗਮ ਬਣਾਉਣ ਬਾਰੇ ਵਿਚਾਰ ਕੀਤਾ ਗਿਆ ਹੈ। ਜਿਸ ਦਾ ਯੋਜਨਾਬੰਦ ਢੰਗ ਨਾਲ ਸਰਵ ਵਿਕਾਸ ਹੋਣ ਨਾਲ ਮੋਹਾਲੀ ਸਮਰਾਟ ਸਿਟੀ ਬਣ ਸਕੇ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਪ ਦੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਵਿਨੀਤ ਵਰਮਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਪੰਜਾਬ ਪ੍ਰਤੀ ਬਹੁਤ ਉੱਚੀ ਤੇ ਸੁੱਚੀ ਹੈ। ਜਿਸ ਤੇ ਕਿਸੇ ਵੀ ਪੰਜਾਬੀ ਨੂੰ ਕੋਈ ਵੀ ਸ਼ੱਕ ਨਹੀਂ ਹੈ। ਉਹਨਾਂ ਕਿਹਾ ਕਿ ਜਿੱਥੇ ਕਾਂਗਰਸ ਤੇ ਅਕਾਲੀਆਂ ਦੀ ਸੋਚ ਖਤਮ ਹੁੰਦੀ ਹੈ ਮੁੱਖ ਮੰਤਰੀ ਮਾਨ ਸਹਿਬ ਦੀ ਸੋਚ ਉੱਥੋਂ ਸੁਰੂ ਹੁੰਦੀ ਹੈ। ਪ੍ਰਧਾਨ ਵਰਮਾਂ ਨੇ ਕਿਹਾ ਕਿ ਮੁੱਖ ਮੰਤਰੀ ਜੋ ਫੈਸਲਾ ਨਿਗਮ ਬਾਰੇ ਲੈਣ ਜਾ ਰਹੇ ਹਨ ਉਸ ਬਾਰੇ ਅਜੇ ਸੁਝਾਅ ਲੈਣ ਤੇ ਨਫ਼ਾ-ਨੁਕਸਾਨ ਬਾਰੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ ਉਸ ਦਾ ਨਤੀਜਾ ਕੀ ਹੋਵੇਗਾ ਇਹ ਮੀਟਿੰਗ ਤੋ ਬਾਅਦ ਹੀ ਪਤਾ ਲੱਗੇਗਾ ਕਿ ਸਰਕਾਰ ਕੀ ਮੋਹਾਲੀ ਦੀ ਬਿਹਤਰੀ ਲਈ ਕੀ ਕਦਮ ਚੁੱਕਦੀ ਹੈ। ਵਿਨੀਤ ਨੇ ਕਿਹਾ ਕਿ ਮੁੱਖ ਮੰਤਰੀ ਮੋਹਾਲੀ ਦੇ ਵਿਕਾਸ ਤੇ ਤਰੱਕੀ ਲਈ ਪੂਰੀ ਤਰ੍ਹਾਂ ਗੰਭੀਰ ਤੇ ਵਚਨਬੱਧ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਵੀ ਪਹਿਲੇ ਚਾਰ ਨਿਗਮਾਂ ਕੰਮ ਕਰਦੀਆਂ ਸਨ ਜਿਨ੍ਹਾਂ ਨੂੰ ਤੋੜ ਕੇ ਇੱਕ ਮਹਾਂ ਨਿਗਮ ਬਣਾਈ ਗਈ ਸੀ। ਜੋ ਹੁਣ ਤੱਕ ਉੱਥੇ ਸਫਲਤਾ ਪੂਰਵਕ ਕੰਮ ਕਰ ਰਹੀ ਹੈ। ਉਸ ਦੀ ਅਕਾਲੀ ਦਲ ਤੇ ਬੀ ਜੇ ਪੀ ਵਲੋਂ ਬਹੁਤ ਸ਼ਲਾਘਾ ਕੀਤੀ ਸੀ। ਹੁਣ ਅਕਾਲੀ ਦਲ ਤੇ ਬੀ ਜੇ ਪੀ ਸਪੋਰਟਰ ਇਸ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਆਪਣੀ ਪੀੜੀ ਥੱਲੇ ਛੋਟਾ ਫੇਰਨਾ ਚਾਹੀਦਾ ਹੈ। ਜੋ ਆਪਣੇ ਆਪ ਨੂੰ ਮੋਹਾਲੀ ਦੇ ਬਹੁਤ ਹਿਤੈਸ਼ੀ ਮੰਨਦੇ ਹਨ ਉਹ ਪਹਿਲੇ ਆਪਣੇ ਵਾਰਡਾਂ ਵੱਲ ਝਾਤੀ ਮਾਰਨ ਤੇ ਫਿਰ ਪੂਰੇ ਮੋਹਾਲੀ ਵੱਲ ਨਿਗਾ ਮਾਰਨ ਸਭ ਪਤਾ ਲੱਗ ਜਾਵੇਗਾ। ਕਿ ਇਹਨਾਂ ਜ਼ਿੰਮੇਵਾਰ ਲੀਡਰਾਂ ਦੀ ਮੋਹਾਲੀ ਸ਼ਹਿਰ ਦੀ ਸਫਾਈ ਜਾਂ ਵਿਕਾਸ ਦੀ ਕੀ ਦੇਣ ਹੈ ਤੇ ਇਸ ਪੱਖੋਂ ਸਤਿਥੀ ਕੀ ਹੈ। ਉਹਨਾਂ ਕਿਹਾ ਕਿ ਮੁੱਖ ਦੀ ਸੋਚ ਹੈ ਕਿ ਮੋਹਾਲੀ ਨੂੰ ਮੈਟਰੋ ਸ਼ਹਿਰ ਬਣਾਉਣ ਲਈ ਉਪਰਾਲੇ ਕੀਤੇ ਜਾਣ ਤੇ ਇਸ ਦੇ ਮਹਾਂ ਨਗਰ ਬਨਣ ਨਾਲ ਇਹ ਸਮਰਾਟ ਸਿਟੀ ਬਣੇ ਤਾਂ ਕਿ ਲੋਕ ਚੰਡੀਗੜ੍ਹ ਦੀ ਬਜਾਏ ਮੋਹਾਲੀ ਨੂੰ ਪਹਿਲ ਦੇਣ। ਪ੍ਰਧਾਨ ਨੇ ਕਿਹਾ ਕਿ ਯੂ.ਪੀ. ਵਿੱਚ ਨੋਇਡਾ ਤੇ ਹਰਿਆਣਾ ਵਿੱਚ ਗੁਰੂਗ੍ਰਾਮ ਵਿਖੇ ਵੀ ਮਹਾਂ ਨਿਗਮਾਂ ਕੰਮ ਕਰ ਰਹੀਆਂ ਹਨ। ਇਹ ਕੋਈ ਅਚੰਭਾ ਕੰਮ ਨਹੀਂ ਹੈ ਜੋ ਪੰਜਾਬ ਸਰਕਾਰ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਐਮ ਸੀ ਤੇ ਵਿਰੋਧੀ ਜੋ ਰੌਲਾ ਪਾ ਰਹੇ ਹਨ ਸ਼ਾਇਦ ਉਹਨਾਂ ਨੂੰ ਇਸ ਬਾਰੇ ਗਿਆਨ ਨਹੀਂ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਬੁਖਲਾਹਟ ਬਿਆਨ ਤੋ ਲੱਗਦਾ ਹੈ ਕਿ ਮੋਹਾਲੀ ਮਹਾਂ ਨਿਗਮ ਬਨਣ ਤੇ ਇਹਨਾਂ ਦੀ ਚੌਧਰ ਖਤਮ ਹੋਣ ਵਾਲੀ ਹੈ। ਉਹਨਾਂ ਕਿਹਾ ਕਿ ਮੋਹਾਲੀ ਲਈ ਮੁੱਖ ਮੰਤਰੀ ਤੋ ਵੱਧ ਕੋਈ ਹਿਤੈਸ਼ੀ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦਾ ਏਜੰਡਾ ਹੈ ਕਿ ਮੋਹਾਲੀ ਨੂੰ ਯੋਜਨਾਬੰਦ ਢੰਗ ਨਾਲ ਇਸ ਦਾ ਸਰਵਪੱਖੀ ਵਿਕਾਸ ਕਰਕੇ ਮਹਾਂ ਨਗਰ ਬਣਾ ਕੇ ਇਸ ਨੂੰ ਦੇਸ਼ ਦਾ ਨੰ ਵੰਨ ਸ਼ਹਿਰ ਬਣਾਇਆ ਜਾ ਸਕੇ। ਪ੍ਰਧਾਨ ਨੇ ਕਿਹਾ ਕਿ ਮਾਨ ਸਰਕਾਰ ਪਾਰਦਰਸੀ ਢੰਗ ਨਾਲ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਤੇ ਵਿਕਾਸ ਲਈ ਯਤਨਸ਼ੀਲ ਹੈ। ਜੋ ਇਸ ਦੇ ਨਾਲ ਨਾਲ ਭ੍ਰਿਸ਼ਟਚਾਰੀ ਤੇ ਕ੍ਰਿਮੀਨਲ ਲੋਕਾਂ ਦਾ ਪੰਜਾਬ ਚੋਂ ਗੰਦ ਸਾਫ ਕਰਨ ਲਈ ਝਾੜੂ ਵੀ ਫੇਰ ਰਹੀ ਹੈ। ਜਿਸ ਨਾਲ ਦੁਬਾਰਾ ਰੰਗਲਾ ਤੇ ਖੁਸ਼ਹਾਲ ਪੰਜਾਬ ਬਣ ਸਕੇਗਾ।