ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਵਿਨੀਤ ਵਰਮਾਂ ਨੇ ਪ੍ਰੈੱਸ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਤੇ ਵਿਕਾਸ ਸਈ ਹਰ ਉਪਰਾਲਾ ਕਰ ਰਹੀ ਹੈ। ਉਹਨਾਂ ਕਿਹਾ ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਰਕਾਰ ਦੀ ਉੱਚ ਪੱਧਰੀ ਟੀਮ ਕੇਰਲਾ ਦੌਰੇ ’ਤੇ ਪੁੱਜ ਗਈ ਹੈ, ਜਿਸ ਨੇ ਕੇਰਲਾ ਸਰਕਾਰ ਦੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਕਾਰਪੋਰੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਕੇਰਲਾ ਸਰਕਾਰ ਦੀ ਕਮਾਈ ਦਾ ਮੁੱਖ ਸਾਧਨ ਸ਼ਰਾਬ ’ਤੇ ਲਾਇਆ ਜਾਂਦਾ ਟੈਕਸ ਹੈ। ਸ੍ਰੀ ਚੀਮਾ ਨੇ ਕੱਲ੍ਹ ਕੇਰਲਾ ਦੇ ਆਬਕਾਰੀ ਮੰਤਰੀ ਐੱਮਬੀ ਰਾਜੇਸ਼ ਨਾਲ ਮੁਲਾਕਾਤ ਕੀਤੀ ਜਦਕਿ ਉਹਨਾਂ ਦੀ ਟੀਮ ਨੇ ਕੇਰਲਾ ਸਟੇਟ ਬੇਵਰੇਜਜ਼ ਕਾਰਪੋਰੇਸ਼ਨ ਲਿਮਟਿਡ (ਬੀ ਈਵੀਸੀਓ) ਦੇ ਮੁੱਖ ਦਫ਼ਤਰ ਸਮੇਤ ਕੰਪਨੀ ਦੇ ਰਿਟੇਲ ਆਊਟਲੈਟ ਅਤੇ ਵੇਅਰ ਹਾਉਸ ਦਾ ਦੌਰਾ ਕੀਤਾ। ਪੰਜਾਬ ਸਰਕਾਰ ਦੀ ਟੀਮ ਨੇ ਕੇਰਲਾ ਆਬਕਾਰੀ ਵਿਭਾਗ ਤੇ ਬੇਵਰੇਜਜ਼ ਲਿਮਟਿਡ ਦੇ ਅਧਿਕਾਰੀਆਂ ਨਾਲ ਵਿਸਥਾਰ ’ਚ ਗੱਲਬਾਤ ਕੀਤੀ। ਪ੍ਰਧਾਨ ਵਰਮਾ ਨੇ ਕਿਹਾ ਕਿ ਪਿਸਲੀਆਂ ਸਰਕਾਰਾਂ ਦੇ ਵਿਧਾਇਕਾਂ ਤੇ ਲੀਡਰਾਂ ਨੇ ਐਕਸਾਈਜ ਵਿਭਾਗ ਵਿੱਚ ਬਹੁਤ ਧਾਂਦਲੀਆਂ ਮਚਾਈਆਂ ਸਨ। ਪਿਸਲੀ ਸਰਕਾਰ ਦੇ ਬਹੁਤੇ ਵਿਧਾਇਕਾਂ ਦੀਆਂ ਆਪਣੀਆਂ ਵਾਈਨ ਮਿੱਲਾਂ ਸਨ ਜੋ ਦੋ ਨੰਬਰ ਵਿੱਚ ਹੀ ਪੰਜਾਬ ਨੂੰ ਸ਼ਰਾਬ ਸਪਲਾਈ ਕਰਦੇ ਰਹੇ ਜਿਸ ਦਾ ਖੁਲਾਸਾ ਅਖਬਾਰਾਂ ਵਿੱਚ ਆਮ ਦਿਸਦਾ ਰਿਹਾ। ਉਹਨਾਂ ਕਿਹਾ ਅਜਿਹੇ ਕਾਰਨਾਮਿਆਂ ਕਰਕੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਹੋਸ਼ ਨਹੀਂ ਆਈ ਤੇ ਇਹ ਆਪਣੀਆਂ ਕਟੋਰੀਆਂ ਭਰਦੇ ਰਹੇ। ਉਹਨਾਂ ਕਿਹਾ ਕਿ ਆਬਕਾਰੀ ਵਿਭਾਗ ਨੂੰ ਦਰੁਸਤ ਕਰਨ ਤੇ ਇਸ ਤੋਂ ਸੁਚੱਜੇ ਨਾਲ ਮਾਲੀਆ ਇਕੱਠਾ ਕਰਨ ਲਈ ਆਬਕਾਰੀ ਵਿਕਸਿਤ ਸੂਬਿਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਪ੍ਰਧਾਨ ਵਰਮਾਂ ਨੇ ਕਿਹਾ ਕਿ ਮਾਨ ਸਰਕਾਰ ਰਾਤ ਦਿਨ ਪੰਜਾਬ ਨੂੰ ਲੀਹਾਂ ਤੇ ਲਿਉਣ ਲਈ ਯਤਨ ਕਰ ਰਹੀ ਹੈ ਉਹ ਸਮਾਂ ਦੂਰ ਨਹੀਂ ਜਦੋਂ ਫਿਰ ਰੰਗਲਾ ਪੰਜਾਬ ਬਣ ਜਾਵੇਗਾ।

Leave a Reply

Your email address will not be published. Required fields are marked *