
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਵਲੌ ਆਯੋਜਿਤ ਤਾਜਪੌਸ਼ੀ ਸਮਾਗਮ ਦੌਰਾਨ ਕਲੱਬ ਦੀ ਨਵੀਂ ਪ੍ਰਧਾਨ ਸਰਬ ਮਰਵਾਹ ਅਤੇ ਉਨਾਂ ਦੀ ਟੀਮ ਵੱਲੋਂ
ਅਪਣਾ ਚਾਰਜ ਸੌਂਪਿਆ ਗਿਆ ਹੈ। ਕਲੱਬ ਦੇ ਨਵੀਂ ਪ੍ਰਧਾਨ ਨੂੰ ਸਾਬਕਾ ਪ੍ਰਧਾਨ ਅਰਜੁਨ ਅਗਰਵਾਲ ਨੇ ਕਾਲਰ ਭੇਂਟ ਕੀਤਾ। ਸਮਾਗਮ ਦੋਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ ਨੇ ਕੀਤੀ |
ਰੋਟਰੀ ਦੇ ਅਸਿਸਟੈਂਟ ਗਵਰਨਰ ਮੋਹਿਤ ਸਿੰਗਲਾ ਨੇ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਸਰਬ ਮਰਵਾਹ ਅਤੇ ਸਕੱਤਰ ਰਜਨੀਸ਼ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਬਾਰੇ ਦੱਸਿਆ। ਸਾਬਕਾ ਪ੍ਰਧਾਨ ਅਰਜੁਨ ਅਗਰਵਾਲ ਨੇ ਸਾਲ 2023-24 ਲਈ ਸਰਬ ਮਾਰਵਾਹ ਨੂੰ ਜ਼ਿੰਮੇਵਾਰੀ ਸੌਂਪੀ। ਨਵ-ਨਿਯੁਕਤ ਪ੍ਰਧਾਨ ਸਰਬ ਮਰਵਾਹ ਨੇ ਆਉਣ ਵਾਲੇ ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਿਹਤ ਕੈਂਪ, ਪੌਦੇ ਲਗਾਉਣ ਦੇ ਪ੍ਰੋਗਰਾਮ, ਖੂਨਦਾਨ ਕੈਂਪ ਲਗਾਉਣ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਬਾਰੇ ਗੱਲ ਕਹੀ। ਇਸ ਮੌਕੇ ਰਮਨ ਸਿੰਗਲਾ, ਦੀਪਕ ਸਿਡਾਨਾ, ਡਾ: ਰਾਹੁਲ ਕਤਿਆਲ, ਡਾ: ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |