ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਫੇਜ਼ 3ਬੀ2 ਵਾਲੇ ਪਾਸਿਓਂ ਸੈਕਟਰ 71 ਦੇ ਕਾਰਗਿੱਲ ਪਾਰਕ ਦੇ ਵਿੱਚੋਂ ਜਾਂਦੀ ਮੁੱਖ ਡ੍ਰੇਨੇਜ ਪਾਈਪ ਨਵੇਂ ਸਿਰਿਓਂ ਪਾਉਣ ਦੀ ਗਮਾਡਾ ਨੂੰ ਬੇਨਤੀ ਕੀਤੀ ਹੈ। ਕਾਰਗਿਲ ਪਾਰਕ ਵਿੱਚ ਚੱਲ ਰਹੇ ਇਸ ਪਾਈਪ ਦੀ ਮੁਰੰਮਤ ਦੇ ਕੰਮ ਦਾ ਨਿਰੀਖਣ ਕਰਨ ਉਪਰੰਤ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਪੱਤਰ ਵੀ ਲਿਖਿਆ ਹੈ।

ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਲਿਖਿਆ ਆਪਣੇ ਪੱਤਰ ਵਿੱਚ ਕੁਲਜੀਤ ਸਿੰਘ ਬੇਦੀ ਨੇ ਕਿਹਾ ਇਹ ਪੁਰਾਣੀ ਪਾਈਪ ਲਾਈਨ ਇੱਟਾਂ ਦੀ ਬਣੀ ਹੋਈ ਹੈ ਅਤੇ ਲਗਭਗ 6-7 ਥਾਵਾਂ ਤੋਂ ਟੁੱਟੀ ਪਈ ਹੈ। ਇਸ ਤੋਂ ਇਲਾਵਾ ਇਸ ਵਿੱਚ ਗਾਦ ਜੰਮੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਰਗਿਲ ਪਾਰਕ ਵਿਚੋਂ ਜਾਂਦੀ ਇਸ ਪਾਈਪ ਦੀ ਮੁਰੰਮਤ ਵੀ ਕਰਵਾਈ ਜਾ ਰਹੀ ਹੈ ਪਰ ਇਹ ਇਸਦਾ ਕੋਈ ਸਥਾਈ ਹੱਲ ਨਹੀਂ ਹੈ। ਉਹਨਾਂ ਕਿਹਾ ਇੱਟਾਂ ਨਾਲ ਬਣਾਈ ਗਈ ਇਹ ਪਾਈਪ ਆਪਣੀ ਉਮਰ ਹੰਢਾ ਚੁੱਕੀ ਹੈ ਅਤੇ ਇਸ ਦੀ ਮੁਰੰਮਤ ਉੱਤੇ ਪਹਿਲਾਂ ਵੀ ਲੱਖਾਂ ਰੁਪਏ ਖਰਚ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇੱਥੇ ਪੁਰਾਣੀ ਇੱਟਾਂ ਦੀ ਬਣੀ 98 ਇੰਚ ਦੇ ਡਾਏ ਵਾਲੀ ਪਾਈਪ ਨੂੰ ਬਦਲ ਕੇ ਇਸ ਤੋਂ ਵੱਡੇ ਗਾਏ ਵਾਲੀ ਆਧੁਨਿਕ ਪਾਈਪ ਪਾਉਣ ਦੀ ਸਖ਼ਤ ਲੋੜ ਹੈ।

ਉਹਨਾਂ ਕਿਹਾ ਕਿ ਇਹ ਪਾਈਪ ਮੋਹਾਲੀ ਦੀ ਡ੍ਰੇਨੇਜ ਲਾਈਫ ਲਾਈਨ ਹੈ ਭਾਵ ਸ਼ਹਿਰ ਵਿੱਚ ਆਉਂਦੇ ਪ੍ਰਮੁੱਖ ਬਰਸਾਤੀ ਪਾਣੀ ਦੀ ਨਿਕਾਸੀ ਦਾ ਇਹ ਪਾਈਪ ਇੱਕ ਬਹੁਤ ਵੱਡਾ ਜ਼ਰੀਆ ਹੈ। ਉਹਨਾਂ ਕਿਹਾ ਕਿ ਇਹ ਪਾਈਪ ਲਾਈਨ ਬਦਲਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ ਅਤੇ ਇਹ ਕੰਮ ਗਮਾਡਾ ਦੇ ਹੀ ਕਰਨ ਵਾਲਾ ਹੈ ਇਸ ਲਈ ਫੌਰੀ ਤੌਰ ਤੇ ਇਹ ਕੰਮ ਕਰਵਾਇਆ ਜਾਵੇ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਏਅਰਪੋਰਟ ਰੋਡ ਵਿੱਚੋਂ ਅੱਗੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾਣ ਅਤੇ ਡੇਰਾ ਰਾਧਾ ਸਵਾਮੀ ਨਾਲ ਤਾਲਮੇਲ ਕਰਕੇ ਉਥੋਂ ਵੀ ਅੱਗੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਵਾਏ ਜਾਣ।

Leave a Reply

Your email address will not be published. Required fields are marked *