ਮੋਹਾਲੀ ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ:-ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਨਾਮੀ ਗੈਂਗਸਟਰਾ ਦੇ ਗਰੁੱਪ ਦੇ ਮੈਂਬਰਾ ਨੂੰ ਨਜਾਇਜ ਅਸਲਾ ਸਪਲਾਈ ਕਰਨ ਵਾਲਾ ਅਸਲਾ ਸਮੱਗਲਰ ਅਤੇ ਵਿਦੇਸ਼, ਕੈਨੇਡਾ ਵਿੱਚ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਉਰਫ ਪ੍ਰਿੰਸ ਰਾਣਾ ਗਰੁੱਪ ਜੋ ਮੋਹਾਲੀ, ਚੰਡੀਗੜ, ਪੰਚਕੁੱਲਾ ਅਤੇ ਅੰਬਾਲਾ ਵਿੱਚ ਵੱਡੀਆ ਵਾਰਦਾਤਾ ਕਰਵਾਉਣ ਦੇ ਫਿਰਾਕ ਵਿੱਚ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 206 ਮਿਤੀ 15-07-2023 ਅ/ਧ 25-54-59 ਆਰਮਜ਼ ਐਕਟ ਥਾਣਾ ਸਿਟੀ ਖਰੜ੍ਹ, ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਸੀ।
ਡਾ: ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਇਸ ਸਬੰਧੀ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ, ਸ਼੍ਰੀ ਮਨਪ੍ਰੀਤ ਸਿੰਘ ਕਪਤਾਨ ਪੁਲਿਸ (ਦਿਹਾਤੀ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋ ਇਸ ਗੈਂਗ ਦੇ ਦੋ ਗੁਰਗਿਆ ਨੂੰ ਗ੍ਰਿਫਤਾਰ ਕਰਕੇ ਅਤੇ ਉਹਨਾ ਦੀ ਪੁੱਛਗਿੱਛ ਤੇ ਵੱਖ ਵੱਖ ਜੇਲਾਂ ਵਿੱਚ ਬੈਠੇ ਗੈਂਗਸਟਰਾ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਸਪਲਾਈ ਕੀਤਾ ਨਜਾਇਜ ਅਸਲਾ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਜਿਸ ਦਾ ਵੇਰਵਾ ਨਿਮਨ ਲਿਖਤ ਅਨੁਸਾਰ ਹੈ :
ਉਨ੍ਹਾਂ ਦੱਸਿਆ ਕਿ ਦੀਪਕ ਸਿੰਘ ਉਰਫ ਰਾਣਾ ਪੁੱਤਰ ਅਜੀਤ ਸਿੰਘ ਉੱਰਫ ਸੰਦੀਪ ਰਾਣਾ ਵਾਸੀ ਪਿੰਡ ਕੁਰਾਲੀ, ਥਾਣਾ ਨਰਾਇਣਗੜ੍ਹ, ਜ਼ਿਲ੍ਹਾ ਅੰਬਾਲਾ, ਹਰਿਆਣਾ, ਵਿਕਰਾਂਤ ਪਨਵਾਰ ਉੱਰਫ ਵਿੱਕੀ ਠਾਕੁਰ ਪੁੱਤਰ ਹਰਕੇਸ਼ ਸਿੰਘ ਵਾਸੀ ਮੁਹੱਲਾ ਕਿਸ਼ੋਰਕਾਰਨ, ਕਸਬਾ ਸਰਦਨਾ, ਥਾਣਾ ਕੋਤਵਾਲੀ ਸਰਦਨਾ, ਜ਼ਿਲ੍ਹਾ ਮੇਰੱਠ ਯੂ.ਪੀ , ਰਾਹੁੱਲ ਉੱਰਫ ਦਾਣਾ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸ਼ੇਖੂਪੁਰਾ, ਜੰਡਿਆਲਾ ਗੁਰੂ, ਅੰਮ੍ਰਿਤਸਰ ਹਾਲ ਵਾਸੀ ਪਿੰਡ ਦੇਵੀਦਾਸਪੁਰ, ਥਾਣਾ ਜੰਡਿਆਲਾ ਅੰਮ੍ਰਿਤਸਰ, ਬੂਟਾ ਖਾਨ ਉੱਰਫ ਬੱਗਾ ਖਾਨ ਪੁੱਤਰ ਰੁਲਦੂ ਖਾਨ ਵਾਸੀ ਪਿੰਡ ਤੱਖਰ, ਥਾਣਾ ਮਲੇਰਕੋਟਲਾ, ਜ਼ਿਲ੍ਹਾ ਮਲੇਰਕੋਟਲਾ, ਰਵਿੰਦਰ ਸਿੰਘ ਉਰਫ ਕਾਲੀ ਪੁੱਤਰ ਰਘੂਨਾਥ ਵਾਸੀ ਅਜਾਦ ਨਗਰ ਬਲੋਂਗੀ ਥਾਣਾ ਬਲੋਂਗੀ, ਜ਼ਿਲ੍ਹਾ ਐਸ.ਏ.ਐਸ. ਨਗਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਗਏ।
ਉਨ੍ਹਾਂ ਦੱਸਿਆ ਦੋਸ਼ੀਆਂ ਕੋਲੋ ਪਿਸਟਲ .32 ਬੋਰ 18, ਪਿਸਟਲ .315 ਬੋਰ 04, ਗੰਨ 12 ਬੋਰ 02, ਜਿੰਦਾ ਰੋਂਦ .32 ਬੋਰ 10, ਜਿੰਦਾ ਰੌਂਦ .315 ਬੋਰ 02 ਦੀ ਬ੍ਰਾਮਦਗੀ ਕੀਤੀ ਗਈ।

Leave a Reply

Your email address will not be published. Required fields are marked *