
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਵਿੱਚ ਚੁਣਿੰਦਾ ਪੱਤਰਕਾਰਾਂ ਦੀ ਠੇਕੇਦਾਰੀ ਸਿਸਟਮ ਪੱਤਰਕਾਰੀ ਜਗਤ ਵਿੱਚ ਇਸ ਕਦਰ ਹਾਵੀ ਹੋ ਚੁੱਕਾ ਹੈ ਕਿ ਸਿਆਸੀ ਨੇਤਾਵਾਂ ਨੂੰ ਕੇਵਲ ਪੰਜ-ਛੇ ਪੱਤਰਕਾਰਾਂ ਤੋਂ ਇਲਾਵਾ ਮੋਹਾਲੀ ਵਿੱਚ ਹੋਰ ਪੱਤਰਕਾਰ ਨਜ਼ਰ ਨਹੀਂ ਆਉਂਦੇ। ਆਪਣੀ ਸਿਆਸੀ ਰੋਟੀਆਂ ਸੇਕਣ ਲਈ ਨੇਤਾਵਾਂ ਵੱਲੋਂ ਪੱਤਰਕਾਰਾਂ ਨੂੰ ਤਰਾਂ ਤਰਾਂ ਦੇ ਲਾਲਚ ਦੇ ਕੇ ਆਪਣੇ ਵੱਲ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੇ ਹੱਥ ਕੰਢੇ ਅਪਣਾਏ ਜਾ ਰਹੇ ਹਨ। ਮੌਜੂਦਾ ਸੱਤਾਧਾਰੀ ਧਿਰ ਦੇ ਨੇਤਾ ਵੱਲੋਂ ਮੋਹਾਲੀ ਦੇ ਪੱਤਰਕਾਰਾਂ ਨੂੰ ਇੱਕ ਵੱਡਾ ਅਤੇ ਲੁਭਾਵਨਾ ਲੋਲੀਪੋਪ ਦਿੱਤਾ ਗਿਆ ਹੈ ਕਿ ਤੁਸੀਂ ਪੰਜ ਛੇ ਬੰਦੇ ਇਕੱਠੇ ਹੋ ਕੇ ਇੱਕ ਵਿਗਆਪਨ ਮੈਨੂੰ ਦਵੋ ਤਾਂ ਜੋ ਮੈਂ ਢਾਈ ਟੋਟਰੂਆਂ ਨੂੰ ਕਲੱਬ ਦੀ ਜਗ੍ਹਾ ਦਵਾ ਸਕਾ ਅਤੇ ਮੋਹਾਲੀ ਦੇ ਪੱਤਰਕਾਰਾਂ ਤੇ ਧੌਂਸ ਜਮਾ ਸਕਾਂ। ਜੇਕਰ ਗੱਲ ਕੀਤੀ ਜਾਵੇ ਕਿ ਮੋਹਾਲੀ ਵਿੱਚ ਕੇਵਲ ਪੰਜ ਤੋਂ ਛੇ ਪੱਤਰਕਾਰ ਹੀ ਹਨ ਜਿਨ੍ਹਾਂ ਨਾਲ ਸਿਆਸੀ ਰੋਟੀਆਂ ਸੇਕਣ ਵਾਲੇ ਨੇਤਾਵਾਂ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੁਝ ਲੋਕਾਂ ਨੂੰ ਇੰਝ ਜਾਪਦਾ ਹੈ ਕਿ ਕੇਵਲ ਪੰਜ ਛੇ ਪੱਤਰਕਾਰ ਹੀ ਮੋਹਾਲੀ ਵਿੱਚ ਸਾਰੀ ਮੀਡੀਆ ਨੂੰ ਚੱਲਾ ਰਹੇ ਹਨ। ਲੇਕਿਨ ਇਹ ਉਹਨਾਂ ਦੀ ਗ਼ਲਤ ਵਹਿਮੀ ਹੈ ਕਿ ਪੰਜ ਛੇ ਪੱਤਰਕਾਰ ਹੀ ਸਾਰੀ ਮੁਹਾਲੀ ਮੀਡੀਆ ਚੱਲਾ ਰਹੇ ਹਨ।