
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਸ਼੍ਰੀ ਗਣੇਸ਼ ਮਹਾਂਉਤਸਵ ਮੋਹਾਲੀ ਦੇ ਫੇਜ਼-9 ਦੀ ਮੁੱਖ ਸੜਕ ਤੇ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ।ਸ੍ਰੀ ਗਣੇਸ਼ ਮਹਾਂਉਤਸਵ ਕਮੇਟੀ ਦੇ ਸਰਪ੍ਰਸਤ ਰੋਮੇਸ਼ ਦੱਤ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਵਿਸ਼ੇਸ਼ ਝਲਕੀਆਂ ਜਿਸ ਵਿੱਚ ਸ਼੍ਰੀ ਗਣੇਸ਼ ਜੀ ਦਾ ਆਗਮਨ ਅਤੇ ਪੂਰੇ ਵਿਧੀ ਵਿਧਾਨ ਨਾਲ ਭਗਵਾਨ ਦਾ ਵਿਸਰਜਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪ੍ਰਸਿੱਧ ਬੈਂਡ ਪਾਰਟੀਆਂ ਵੱਲੋਂ ਬਹੁਤ ਹੀ ਸੁੰਦਰ ਪੇਸ਼ਕਾਰੀ ਕੀਤੀ ਜਾਵੇਗੀ, ਅਤੇ ਪੰਡਾਲ ਦੀ ਸਜਾਵਟ ਅਤੇ ਫੁੱਲਾਂ ਦੀ ਹੋਲੀ ਲਈ ਕਈ ਤਰ੍ਹਾਂ ਦੇ ਫੁੱਲ ਮੰਗਵਆਏ ਗਏ ਹਨ। ਉਹਨਾਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ ਵਿੱਚ ਹਰ ਰੋਜ਼ ਦੇਸ਼ ਦੇ ਮੰਨੇ ਪਰ ਮੰਨੇ ਭਜਨ ਸਮਰਾਟ ਪਹੁੰਚ ਰਹੇ ਹਨ। ਜਿਨ੍ਹਾਂ ਵਿੱਚ ਕਨ੍ਹਈਆ ਮਿੱਤਲ, ਪੂਨਮ ਦੀਦੀ ਜੀ, ਸੁਲਤਾਨਾਂ ਨੂਰਾਂ ਸਿਸਟਰ, ਤੋਂ ਇਲਾਵਾ ਯਾਕਿਰ ਹੁਸੈਨ ਤੂੰ ਇਲਾਵਾ ਹੋਰ ਉਚ ਕੋਟੀ ਦੇ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ। ਉਨ੍ਹਾਂ ਦੱਸਿਆ ਕਿ ਸ਼੍ਰੀ ਗਣੇਸ਼ ਮਹਾਂਉਤਸਵ ਕਰਵਾਉਂਣ ਦਾ ਮੁੱਖ ਉਦੇਸ਼ ਭਗਵਾਨ ਸ਼੍ਰੀ ਗਣੇਸ਼ ਜੀ ਅੱਗੇ ਸਰਬੱਤ ਦੇ ਭਲੇ ਅਤੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਲਈ ਅਰਦਾਸ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਸਮਾਗਮ ਪੂਰੀ ਤਰ੍ਹਾਂ ਗੈਰ-ਸਿਆਸੀ ਹੈ ਅਤੇ ਇਸ ਵਿੱਚ ਸ਼ਹਿਰ ਦੇ ਸਾਰੇ ਧਰਮਾਂ ਦੇ ਲੋਕ ਪੂਰੀ ਸ਼ਰਧਾ ਭਾਵਨਾ ਨਾਲ ਹਿੱਸਾ ਲੈਕੇ ਭਗਵਾਨ ਸ੍ਰੀ ਗਣਪਤੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਮੌਕੇ ਸ਼੍ਰੀ ਗਣੇਸ਼ ਮਹਾਂਉਤਸਵ ਕਮੇਟੀ ਦੇ ਚੇਅਰਮੈਨ ਰਾਜੇਸ਼ ਬਜਾਜ, ਵਾਈਸ ਚੇਅਰਮੈਨ ਮਨੋਜ ਵਰਮਾ, ਪ੍ਰਧਾਨ ਰਮੇਸ਼ ਵਰਮਾ, ਉਪ ਪ੍ਰਧਾਨ ਮਨੀਸ਼ ਸ਼ੰਕਰ, ਜਨਰਲ ਸਕੱਤਰ ਰਾਕੇਸ਼, ਸਟੇਜ ਸਕੱਤਰ ਸ਼ਿਵ ਕੁਮਾਰ ਦੁੱਗਲ, ਖਜ਼ਾਨਚੀ ਪ੍ਰਵੀਨ ਅਤੇ ਰਮੇਸ਼ ਸ਼ਰਮਾ ਨਿੱਕੂ ਤੋਂ ਇਲਾਵਾ ਮੂਰਤੀ ਵਿਸਰਜਨ ਤੱਕ ਦੇ ਇੰਚਾਰਜ ਗਿਰੀਸ਼ ਤੋਂ ਇਲਾਵਾ ਕਮੇਟੀ ਦੇ ਮੈਂਬਰ ਹਾਜਰ ਸਨ।