ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈਆਈਏ), ਪੰਜਾਬ ਚੈਪਟਰ ਵੱਲੋ ‘ਦਿਸ਼ਾ’ ਨਾਮਕ ਸਮਾਗਮ ਦਾ ਆਯੋਜਨ ਕੀਤਾ ਗਿਆ ।ਇਹ ਪ੍ਰੋਗਰਾਮ ਪ੍ਰਿਤਪਾਲ ਸਿੰਘ ਆਹਲੂਵਾਲੀਆ, ਚੇਅਰਮੈਨ ਆਰਕੀਟੈਕਚਰ, ਆਈਆਈਏ ਪੰਜਾਬ ਦੀ ਅਗਵਾਈ ਹੇਠ ਕਰਾਇਆ ਗਿਆ । ਸਮਾਗਮ ਵਿੱਚ ਪ੍ਰਮੁੱਖ ਆਰਕੀਟੈਕਟਾਂ ਨੇ ਪੁਰਾਣੀ ਸੀਮਾਵਾਂ ਤੋਂ ਹਟਦੇ ਹੋਏ ਆਰਕੀਟੈਕਚਰ ਦੀ ਬਹੁਪੱਖੀ ਭੂਮਿਕਾ ਬਾਰੇ ਗੱਲ ਕੀਤੀ। ਆਈਆਈਏ ਦੇ ਸਾਬਕਾ ਪ੍ਰਧਾਨ ਆਰਕੀਟੈਕਟ ਬਲਬੀਰ ਵਰਮਾ, ਆਈਆਈਏ ਟਰੱਸਟੀ ਆਰਕੀਟੈਕਟ ਜੀਤ ਕੁਮਾਰ ਗੁਪਤਾ, ਚੰਡੀਗੜ੍ਹ ਯੂਨੀਵਰਸਿਟੀ ਦੇ ਕਾਰਜਕਾਰੀ ਨਿਰਦੇਸ਼ਕ ਆਰਕੀਟੈਕਟ ਅਨੁਰਾਗ ਵਰਮਾ ਅਤੇ ਆਈਪੀਏ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਇੰਜਨੀਅਰ ਸਾਹਿਲ ਕਾਂਸਲ ਅਤੇ ਹੋਰ ਸਨਮਾਨਤ ਮਹਿਮਾਨਾਂ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਚਰਚਾ ਵਿੱਚ ਹਿੱਸਾ ਲਿਆ।
ਆਈਆਈਏ ਮੁਹਾਲੀ ਸੈਂਟਰ ਦੇ ਪ੍ਰਧਾਨ ਆਰਕੀਟੈਕਚਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ । ਆਈਪੀਏ ਚੰਡੀਗੜ੍ਹ ਚੈਪਟਰ ਨੇ ਵੀ ਪ੍ਰੋਗਰਾਮ ਵਿੱਚ ਅਹਿਮ ਭੂਮਿਕਾ ਨਿਭਾਈ। ਆਰਕੀਟੈਕਟਾਂ ਨੇ ਸ਼ਹਿਰੀ ਵਿਕਾਸ ਅਤੇ ਸਮਾਜਿਕ ਪ੍ਰਗਤੀ ‘ਤੇ ਆਰਕੀਟੈਕਚਰਲ ਵਿਉਂਤਬੰਦੀ ਦੇ ਮਹੱਤਵਪੂਰਨ ਪ੍ਰਭਾਵਾਂ ‘ਤੇ ਚਰਚਾ ਕੀਤੀ ਗਈ। ਚੰਡੀਗੜ੍ਹ ਅਤੇ ਮੋਹਾਲੀ ਦੀਆਂ ਉਦਾਹਰਨਾਂ ਦਿੰਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਕਿਵੇਂ ਦੋਵਾਂ ਸ਼ਹਿਰਾਂ ਨੇ ਚੰਗੀ ਯੋਜਨਾਬੰਦੀ ਅਤੇ ਆਰਕੀਟੈਕਟ ਦੇ ਨਿਯਮਾਂ ਦਾ ਪਾਲਣ ਕਰਕੇ ਆਧੁਨਿਕ ਸਮਾਜ ‘ਤੇ ਇੱਕ ਸਥਾਈ ਛਾਪ ਛੱਡੀ ਹੈ। ਪ੍ਰੋਗਰਾਮ ਦੀ ਸਮਾਪਤੀ ਪ੍ਰਿਤਪਾਲ ਸਿੰਘ ਆਹਲੂਵਾਲੀਆ ਚੇਅਰਮੈਨ ਆਈਆਈਏ ਪੰਜਾਬ ਨੇ ਕੀਤੀ। ਡਾ. ਪ੍ਰਭਜੋਤ ਕੌਰ ਅਤੇ ਆਰਕੀਟੈਕਟ ਸਰਬ ਮਾਰਵਾਹ ਨੇ ਮੁੱਖ ਭੂਮਿਕਾ ਨਿਭਾਈ। ਟ੍ਰਾਈਸਿਟੀ, ਪਟਿਆਲਾ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਸਮੇਤ ਵੱਖ-ਵੱਖ ਖੇਤਰਾਂ ਤੋਂ ਆਰਕੀਟੈਕਟਾਂ ਨੇ ਪੁੱਜ ਕੇ ਚਰਚਾ ਕੀਤੀ। ਇੰਜੀਨੀਅਰ ਆਰਕੀਟੈਕਟ ਸਾਹਿਲ ਕਾਂਸਲ ਅਤੇ ਆਰਕੀਟੈਕਟ ਅਮਨ ਕਪੂਰ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਇੰਡੀਅਨ ਪਲੰਬਿੰਗ ਐਸੋਸੀਏਸ਼ਨ ਦਾ ਅਹਿਮ ਯੋਗਦਾਨ ਰਿਹਾ। ਸਮਾਗਮ ਦੌਰਾਨ ਪ੍ਰਸਿੱਧ ਆਰਕੀਟੈਕਟ ਰਜਿੰਦਰ ਕੌਰ, ਆਰਕੀਟੈਕਟ ਸਵਾਤੀ ਉੱਪਲ, ਆਰਕੀਟੈਕਟ ਪ੍ਰਭਜੋਤ ਸਿੰਘ ਭੰਡਾਰੀ, ਆਰਕੀਟੈਕਟ ਰਸ਼ਮੀ ਸ਼ਰਮਾ, ਸਿਮਰਨਜੀਤ ਸਿੰਘ, ਰਮਨਦੀਪ ਖੰਨਾ, ਵਿਵੇਕ ਖੰਨਾ, ਬਲਵਿੰਦਰ ਸਿੰਘ ਅਤੇ ਹੋਰਾਂ ਨੇ ਪ੍ਰੇਰਨਾਦਾਇਕ ਸੰਵਾਦ ਵਿੱਚ ਹਿੱਸਾ ਲਿਆ।

Leave a Reply

Your email address will not be published. Required fields are marked *