ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਥਾਣਾ ਫੇਜ਼ ਇੱਕ ਵੱਲੋਂ ਮੋਹਾਲੀ ਪਿੰਡ ਵਾਸੀ ਇੱਕ ਪ੍ਰਵਾਸੀ ਜੋੜੇ ਨੂੰ 12 ਗਰਾਮ ਚਿੱਟੇ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਐੱਸ ਐੱਚ ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪ੍ਰਵਾਸੀ ਜੋੜਾ ਪੁਪਿੰਦਰ ਕੁਮਾਰ ਉਰਫ ਪੂਪੀ ਤੇ ਉਸਦੀ ਘਰਵਾਲੀ ਗੁੰਜਨ ਨੂੰ 24 ਸਤੰਬਰ ਨੂੰ ਉਸ ਵੇਲੇ ਫੜਿਆ ਗਿਆ ਜਦੋਂ ਇਹ ਆਪਣੇ ਦੋ ਪਹੀਆ ਵਾਹਨ ਤੇ ਉਕਤ ਨਸ਼ਾ ਲੈ ਕੇ ਜਾ ਰਹੇ ਸਨ। ਇਹਨਾਂ ਤੋਂ ਮੋਕੇ ਤੇ 12 ਗਰਾਮ ਚਿੱਟਾ ਬਰਾਮਦ ਕੀਤਾ ਗਿਆ। ਇਹਨਾਂ ਤੇ ਪਰਚਾ ਦਰਜ਼ ਕਰਨ ਤੋਂ ਬਾਅਦ ਅੱਜ ਮੈਡੀਕਲ ਕਰਵਾ ਕੇ ਇਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ, ਜਿੱਥੋਂ ਅਦਾਲਤ ਨੇ ਇਸ ਜੋੜੇ ਨੂੰ ਪਟਿਆਲਾ ਜੇਲ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ। ਉੱਧਰ ਪਿੰਡ ਵਾਲਿਆਂ ਨੇ ਦੱਸਿਆ ਕਿ ਉਕਤ ਜੋੜਾ ਲੰਮੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ। ਪਿੰਡ ਵਿਖੇ ਚਿੱਟੇ ਦਾ ਅੱਡਾ ਬਣ ਗਿਆ ਸੀ। ਜਿਸ ਕਾਰਨ ਨਸ਼ਈ ਇੱਥੇ ਰੋਜ਼ਾਨਾ ਆ ਕੇ ਬੈਠੇ ਰਹਿੰਦੇ ਸਨ। ਪਿੰਡ ਵਿੱਚ ਇਸ ਕਰਕੇ ਚੋਰੀਆਂ ਵੀ ਹੋਣ ਲੱਗ ਪਈਆਂ ਸਨ। ਪੁਲਿਸ ਵੱਲੋਂ ਪਹਿਲਾਂ ਵੀ ਕਈ ਵਾਰ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ ਪਰ ਇਨ੍ਹਾਂ ਤੋਂ ਨਸ਼ਾ ਨਹੀਂ ਸੀ ਬਰਾਮਦ ਹੁੰਦਾ,ਜਿਸ ਕਰਕੇ ਇਹ ਬਚ ਜਾਂਦੇ ਸਨ। ਹੁਣ ਰੰਗੇਂ ਹੱਥੀਂ ਇਹ ਫੜੇ ਗਏ ਹਨ। ਪਿੰਡ ਵਾਲਿਆਂ ਨੇ ਇਨ੍ਹਾਂ ਦੀ ਗਿਰਫਤਾਰੀ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ। ਦੱਸਣਯੋਗ ਹੈ ਕਿ ਜਦੋਂ ਪੁਲਿਸ ਇਹ ਕਾਰਵਾਈ ਕਰ ਰਹੀ ਸੀ ਤਾਂ ਪੁਪਿੰਦਰ ਵੱਲੋਂ ਮੌਕੇ ਦੇ ਗਵਾਹ ਨੂੰ ਪੁਲਿਸ ਟੀਮ ਦੇ ਸਾਹਮਣੇ ਜਾਨੋਂ ਮਾਰਨ ਦੀ ਦੋ ਵਾਰ ਧਮਕੀ ਦਿੱਤੀ ਗਈ। ਪੁਲਿਸ ਨੇ ਇਸ ਬਾਰੇ ਵੀ ਐੱਫ ਆਈ ਆਰ ਤੋਂ ਇਲਾਵਾ ਅਲੱਗ ਤੋਂ ਰਿਪੋਰਟ ਦਰਜ਼ ਕੀਤੀ ਹੈ।