ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੁਕਾਰ ਫਾਊਂਡੇਸ਼ਨ ਪੰਜਾਬ ਵੱਲੋਂ ਮੋਹਾਲੀ ਦੇ ਉਦਯੋਗਿਕ ਖੇਤਰ ਵਿੱਚ ਸੈਣੀ ਯੂਥ ਫੈਡਰੇਸ਼ਨ ਅਤੇ ਹਿਊਮਨ ਰਾਈਟਸ ਡਿਫੈਂਡਰਜ਼ ਦੇ ਸਹਿਯੋਗ ਨਾਲ ਮੁਹਾਲੀ ਚੈਂਬਰ ਆਫ ਇੰਡਸਟਰੀਜ਼ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮਾਨਯੋਗ ਅਰਸ਼ਜੀਤ ਸਿੰਘ ਜੀ ਜਨਰਲ ਮੈਨੇਜਰ ਡੀ.ਆਈ.ਸੀ ਮੋਹਾਲੀ ਨੇ ਕੀਤਾ। ਕੈਂਪ ਦੀ ਪ੍ਰਧਾਨਗੀ ਪੁਕਾਰ ਫਾਊਂਡੇਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ, ਮੁਹਾਲੀ ਇੰਡਸਟਰੀ ਦੇ ਪ੍ਰਧਾਨ ਬਲਜੀਤ ਸਿੰਘ ਅਤੇ ਮੀਤ ਪ੍ਰਧਾਨ ਹਰਬੀਰ ਸਿੰਘ ਢੀਂਡਸਾ, ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸੈਣੀ ਲਾਲੀ ਨੇ ਕੀਤੀ। ਇਸ ਕੈਂਪ ਵਿੱਚ 55 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਵਿੱਚ ਇੰਸਪੈਕਟਰ ਮਨਫੂਲ ਸਿੰਘ ਅਤੇ ਇੰਸਪੈਕਟਰ ਸਤਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹਾਲੀ ਚੈਂਬਰ ਆਫ ਇੰਡਸਟਰੀ ਐਂਡ ਕਾਮਰਸ ਦੇ ਦਫਤਰ ਤੋਂ ਹਿਊਮਨ ਰਾਈਟਸ ਡਿਫੈਂਡਰ ਦੀ ਪ੍ਰਧਾਨ ਰਜਿੰਦਰ ਕੌਰ ਪਨਾਗ, ਸੈਣੀ ਮਹਾਸਭਾ ਦੇ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਪੁਕਾਰ ਫਾਊਂਡੇਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਹਰਮਨਜੀਤ ਸਿੰਘ ਜੁਗਾਇਤ, ਮਹਿਲਾ ਪ੍ਰਧਾਨ ਗੁਰਿੰਦਰ ਕੌਰ ਗੌਰੀ, ਖਜ਼ਾਨਚੀ ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ। ਡੇਰੇ. ਇੰਚਾਰਜ ਗੁਰਮੇਲ ਸਿੰਘ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ ਸਰਬ ਦਿਆਲ ਜੀ, ਅੰਮ੍ਰਿਤ ਪਾਲ ਸਿੰਘ ਜੀ ਬਲਵਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।