ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਅੱਜ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਮੌਕੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਕਾਲ ਦੇ ਤਹਿਤ “ਏਕ ਤਾਰੀਖ, ਏਕ ਘੰਟਾ, ਏਕ ਸਾਥ” ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹੋਏ ਫੇਜ਼ 7 ਦੀ ਮਾਰਕੀਟ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਅਤੇ ਜ਼ਿੰਮੇਵਾਰੀ ਹੈ। ਉਹਨਾਂ ਆਪਣੇ ਸਮੂਹ ਸਾਥੀ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਵਾਰਡ ਵਿੱਚ ਵੀ ਵੱਖਰੇ ਤੌਰ ਤੇ ਆਪਣੇ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਇਹ ਸਫਾਈ ਅਭਿਆਨ ਚਲਾਉਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਅੱਜ ਉਹਨਾਂ ਨੇ ਅਤੇ ਉਹਨਾਂ ਦੇ ਸਾਥੀ ਕੌਂਸਲਰਾਂ ਸਮੇਤ ਸਮੂਹ ਨਗਰ ਨਿਗਮ ਦੇ ਸਟਾਫ ਨੇ ਇਹ ਪ੍ਰਣ ਲਿਆ ਹੈ ਕਿ ਮੋਹਾਲੀ ਨੂੰ “ਗਰੀਨ ਮੋਹਾਲੀ, ਕਲੀਨ ਮੋਹਾਲੀ” ਬਣਉਣਾ ਹੈ। ਉਹਨਾਂ ਕਿਹਾ ਕਿ ਸਮੁੱਚੇ ਮਹਾਲੀ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਉਹ ਲੋਕ ਜੋ ਮੋਹਾਲੀ ਨੂੰ ਸਾਫ ਸੁਥਰਾ ਵੇਖਣਾ ਚਾਹੁੰਦੇ ਹਨ ਅੱਜ ਇਸ ਮੁਹਿੰਮ ਦਾ ਹਿੱਸਾ ਬਣੇ ਹਨ।

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਾਰੇ ਕੰਮ ਸਰਕਾਰ ਤਾਂ ਕਰ ਹੀ ਸਕਦੀ ਹੈ ਪਰ ਕੁਝ ਕੰਮ ਅਜਿਹੇ ਹਨ ਜੋ ਅਸੀਂ ਖੁਦ ਕਰਨੇ ਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਦੇ ਹਾਂ ਤਾਂ ਅਸੀਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਉਹਨਾਂ ਕਿਹਾ ਕਿ ਇਸ ਨਾਲ ਖਾਸ ਤੌਰ ਤੇ ਸਾਡੀ ਨਵੀਂ ਪਨੀਰੀ ਅਤੇ ਬੱਚਿਆਂ ਵਿੱਚ ਇਹ ਸੰਦੇਸ਼ ਵੀ ਜਾਂਦਾ ਹੈ ਕਿ ਅਸੀਂ ਖੁਦ ਆਪਣਾ ਸ਼ਹਿਰ ਸਾਫ ਸੁਥਰਾ ਰੱਖਣਾ ਹੈ।

ਉਹਨਾਂ ਕਿਹਾ ਕਿ ਮੋਹਾਲੀ ਵਿੱਚ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਛੇਤੀ ਹੀ ਮਕੈਨਿਕਲ ਸਵਿਪਿੰਗ ਸ਼ੁਰੂ ਹੋ ਜਾਵੇਗੀ ਅਤੇ ਇਸ ਨਾਲ ‘ਏ’ ਅਤੇ ‘ਬੀ’ ਸੜਕਾਂ ਦੀ ਮਕੈਨਿਕਲ ਸਵਿਪਿੰਗ ਕੀਤੀ ਜਾਏਗੀ ਅਤੇ ‘ਸੀ’ ਸੜਕਾਂ ਉੱਤੇ ਮੈਨੂਅਲ ਸਵੀਪਿੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਮਕੈਨਿਕਲ ਸਵੀਪਿੰਗ ਨਾ ਹੋਣ ਕਰਕੇ ਥੋੜੀ ਸਮੱਸਿਆ ਆ ਰਹੀ ਹੈ ਪਰ ਆਉਂਦੇ ਦੋ ਤਿੰਨ ਦਿਨਾਂ ਵਿੱਚ ਇਸ ਦੇ ਟੈਂਡਰ ਖੋਲ ਦਿੱਤੇ ਜਾਣਗੇ।

ਮੇਅਰ ਜੀਤੀ ਸਿੱਧੂ ਨੇ ਸਮੂਹ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਸਫਾਈ ਅਭਿਆਨ ਵਿੱਚ ਖੁਦ ਨਿਤਰਨ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਮੋਹਾਲੀ ਨਗਰ ਨਿਗਮ ਦਾ ਪੂਰਨ ਸਹਿਯੋਗ ਕਰਨ ਤਾਂ ਜੋ ਮਹਾਲੀ ਨੂੰ ਸਵੱਛਤਾ ਅਭਿਆਨ ਵਿੱਚ ਇੱਕ ਨੰਬਰ ਦਾ ਸ਼ਹਿਰ ਬਣਾਇਆ ਜਾ ਸਕੇ।

ਇਸ ਮੌਕੇ ਜਾਇੰਟ ਕਮਿਸ਼ਨਰ ਕਿਰਨ ਸ਼ਰਮਾ, ਸਮਾਜ ਸੇਵੀ ਆਗੂ ਗੁਰਚਰਨ ਸਿੰਘ ਭਮਰਾ, ਰਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਹਾਲੀ, ਕਮਲਪ੍ਰੀਤ ਸਿੰਘ ਬੰਨੀ, ਅਨੂੰ ਆਨੰਦ, ਦਵਿੰਦਰ ਕੌਰ ਵਾਲੀਆ, ਮੀਨਾ ਕੌਂਡਲ, ਰੁਪਿੰਦਰ ਕੌਰ ਰੀਨਾ, ਕੌਂਸਲਰ ਪਰਮਜੀਤ ਸਿੰਘ ਹੈਪੀ, ਬਲਰਾਜ ਕੌਰ ਧਾਲੀਵਾਲ, ਵਿਨੀਤ ਮਲਿਕ, ਜਗਦੀਸ਼ ਸਿੰਘ ਜੱਗਾ, ਰਵਿੰਦਰ ਸਿੰਘ, (ਸਾਰੇ ਕੌਂਸਲਰ) ਸਮਾਜਸੇਵੀ ਜਤਿੰਦਰ ਆਨੰਦ ਟਿੰਕੂ, ਬਲਜਿੰਦਰ ਸਿੰਘ ਵਾਲੀਆ, ਇੰਦਰਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਸੰਜੂ, ਨਵਜੋਤ ਸਿੰਘ ਬਾਦਲ, ਟਿੰਕਾ ਗਰਗ, ਜਸਵੀਰ ਸਿੰਘ ਜੱਸੀ, ਵਿਕਟਰ ਨਿਹੋਲਕਾ, ਗਗਨ ਧਾਲੀਵਾਲ, ਲਖਮੀਰ ਸਿੰਘ, ਲੰਬੜਦਾਰ ਨਰਾਇਣ ਸਿੰਘ, ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਵਸਨੀਕ ਹਾਜ਼ਰ ਸਨ।

Leave a Reply

Your email address will not be published. Required fields are marked *