ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਥਾਣਾ ਬਲੋਂਗੀ ਪੁਲਿਸ ਨੂੰ ਥਾਣਾ ਮੁਖੀ ਪੀਐਸ ਗਰੇਵਾਲ ਦੀ ਦੀ ਅਗਵਾਈ ਵਿੱਚ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਮਹਿਲਾ ਨੂੰ ਜੋ ਬੜ ਮਾਜਰਾ ਤੋਂ ਬਲੋਂਗੀ ਵੱਲ ਆ ਰਹੀ ਸੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਆਈਜ਼ ਬਰਾਮਦ ਹੋਈ। ਗ੍ਰਿਫਤਾਰ ਕੀਤੀ ਗਈ ਮਹਿਲਾ ਦੀ ਪਹਿਚਾਨ ਸੀਮਾ ਵਜੋਂ ਹੋਈ ਹੈ ਜੋ ਖਰੜ ਦੇ ਦੇਸੂ ਮਾਜਰੇ ਵਿਖੇ ਪੀਜੀ ਦੇ ਤੌਰ ਤੇ ਰਹਿ ਰਹੀ ਹੈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਇੰਸਪੈਕਟਰ ਪੀਐਸ ਗਰੇਵਾਲ ਨੇ ਦੱਸਿਆ ਕਿ ਗਿਰਫਤਾਰ ਕੀਤੀ ਗਈ ਮਹਿਲਾ ਤੇ ਪਹਿਲਾਂ ਵੀ ਦੋ ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਹਨ।

Leave a Reply

Your email address will not be published. Required fields are marked *