ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ-: ਮੋਹਾਲੀ ਦੇ ਪਿੰਡ ਘੜੂਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਇੱਕ ਵਾਰ ਫੇਰ ਵਿਵਾਦਾ ਕਾਰਨ ਆਈ ਸੁਰਖੀਆਂ ਵਿੱਚ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀਐਸੀ ਦੇ ਵਿਦਿਆਰਥੀ ਜੋ ਪਸਚਿਮ ਬੰਗਾਲ ਦਾ ਰਹਿਣ ਵਾਲਾ ਹੈ ਵੱਲੋਂ ਹੋਸਟਲ ਵਿੱਚ ਫਾਹਾ ਲਾ ਕੇ ਕੀਤੀ ਗਈ ਆਪਣੇ ਜੀਵਨ ਲੀਲਾ ਸਮਾਪਤ। ਜਦੋਂ ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮ੍ਰਿਤਕ ਵਿਦਿਆਰਥੀ ਦੀ ਡੈਡ ਬਾਡੀ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਲੇਕਿਨ ਇਸ ਤੇ ਵੱਡੇ ਸਵਾਲੀਆ ਨਿਸ਼ਾਨ ਉਸ ਵਕਤ ਖੜੇ ਹੁੰਦੇ ਹਨ ਕਿ ਵਿਦਿਆਰਥੀ ਵੱਲੋਂ ਆਖਿਰਕਾਰ ਆਤਮ ਹੱਤਿਆ ਕਿਉਂ ਕੀਤੀ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕੁਝ ਦਿਨੀ ਪਹਿਲਾਂ ਹੀ ਚੰਡੀਗੜ੍ਹ ਯੂਨੀਵਰਸਿਟੀ ਐਮਐਮਐਸ ਕਾਂਡ ਨੂੰ ਲੈ ਕੇ ਅਖਬਾਰਾਂ ਅਤੇ ਚੈਨਲਾਂ ਦੀ ਸੁਰਖੀਆਂ ਬਣੀ ਹੋਈ ਸੀ। ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਆਫ ਲਾਂਡਰਾਂ ਦੀ ਤਾਂ ਉਧਰ ਵੀ ਇੱਕ ਵਿਦਿਆਰਥੀ ਵੱਲੋਂ ਹੋਸਟਲ ਦੇ ਕਮਰੇ ਵਿੱਚ ਆਤਮ ਹੱਤਿਆ ਕਰ ਲਈ ਗਈ ਸੀ ਜਿਸ ਦੇ ਪਿਤਾ ਜੋ ਕਿ ਫੌਜੀ ਸਨ ਵੱਲੋਂ ਆਪਣੇ ਪੁੱਤਰ ਦੀ ਲਾਸ਼ ਨੂੰ ਲੈ ਮੋਹਾਲੀ ਦੀ ਸੜਕਾਂ ਤੇ ਵੱਖ ਵੱਖ ਥਾਈਂ ਪ੍ਰਦਰਸ਼ਨ ਕੀਤਾ ਸੀ ਲੇਕਿਨ ਪੁਲਿਸ ਅਤੇ ਪ੍ਰਸ਼ਾਸਨ ਦੇ ਕੰਨ ਤੇ ਕਿਸੇ ਵੀ ਪ੍ਰਕਾਰ ਦੀ ਜੂੰ ਨਹੀਂ ਰਹੇਗੀ। ਆਖਿਰਕਾਰ ਤੰਗ ਪਰੇਸ਼ਾਨ ਫੌਜੀ ਪਿਤਾ ਵੱਲੋਂ ਆਪਣੇ ਜਵਾਨ ਪੁੱਤਰ ਦੀ ਲਾਸ਼ ਨੂੰ ਲੈ ਆਪਣੇ ਸ਼ਹਿਰ ਨੂੰ ਮੁੜ ਗਏ ਸਨ।

Leave a Reply

Your email address will not be published. Required fields are marked *