ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਮੋਹਿਤ ਕੁਮਾਰ ਵੱਲੋਂ ਇੱਕ ਸ਼ਿਕਾਇਤ ਥਾਣਾ ਬਲੋਗੀ ਪੁਲਿਸ ਨੂੰ ਦਰਜ ਕਰਵਾਈ ਜਿਸ ਵਿੱਚ ਕਿਹਾ ਗਿਆ ਕਿ ਦਿਵੇਸ਼ ਕੁਮਾਰ ਅਤੇ ਸੁਰਜੀਤ ਸਿੰਘ ਵੱਲੋਂ ਉਸ ਨਾਲ ਲੁੱਟ ਖੋਹ ਕੀਤੀ ਗਈ ਹੈ। ਸ਼ਿਕਾਇਤ ਮਿਲਦੇ ਹੀ ਥਾਣਾ ਬਲੌਂਗੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਦਿਵੇਸ਼ ਕੁਮਾਰ ਅਤੇ ਸੁਰਜੀਤ ਸਿੰਘ ਵਾਸੀ ਫੇਸ 11 ਨੂੰ ਗ੍ਰਿਫਤਾਰ ਕਰ ਉਹਨਾਂ ਕੋਲੋਂ 30 ਗ੍ਰਾਮ ਸੋਨਾ, 1 ਕਿਲੋ ਚਾਂਦੀ ਅਤੇ 2 ਲੈਪਟਾਪ ਬਰਾਮਦ ਕੀਤੇ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪੀਐਸ ਗਰੇਵਾਲ ਐਸਐਚਓ ਥਾਣਾ ਬਲੌਂਗੀ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਵਿੱਚ ਆਰੋਪੀਆ ਨੇ ਕਬੂਲੇ ਕੀ ਪਹਿਲਾ ਵੀ ਉਹਨਾਂ ਤੇ ਖੋ ਦੇ ਦੋ ਪਰਚੇ ਥਾਣਾ ਮਟੌਰ ਅਤੇ ਥਾਣਾ ਫੇਸ ਇੱਕ ਵਿੱਚ ਦਰਜ ਹਨ। ਆਰੋਪੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਆਰੋਪੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਹਨ।