ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਇੰਡਸਟਰੀਅਲ ਏਰੀਆ ਫੇਸ਼ 8 ਮੋਹਾਲੀ ਵਿਖੇ ਪਨਕਾਮ ਕੰਪਨੀ ਵਿੱਚ ਵਿਸ਼ਵਕਰਮਾ ਪੂਜਾ ਅਰਚਨਾ ਕੀਤੀ ਗਈ। ਕੰਪਨੀ ਦੀ ਧਾਰਮਿਕ ਵੈਲਫੇਅਰ ਕਮੇਟੀ ਦੇ ਮੈਂਬਰਾ ਵੱਲੋ ਹਰ ਸਾਲ ਦੀ ਤਰਾਂ ਕੰਪਨੀ ਦੀ ਤਰੱਕੀ ਲਈ ਪੂਜਾ ਦਾ ਅਯੋਜਨ ਕੀਤਾ ਗਿਆ। ਇਸ ਦੋਰਾਨ ਕਰਮਚਾਰੀਆ ਵੱਲੋ ਹਵਨ ਕਰਵਾਇਆ ਗਿਆ ਅਤੇ ਪੰਡਤ ਜੀ ਵੱਲੋ ਪੂਜਾ-ਪਾਠ ਉਪਰੰਤ ਸ੍ਰੀ ਵਿਸ਼ਵਕਰਮਾ ਜੀ ਤੇ ਪ੍ਰਮਾਤਮਾ ਦੀ ਆਰਤੀ ਕੀਤੀ ਗਈ।
ਆਰਤੀ ਮੌਕੇ ਕੰਪਨੀ ਅਧਿਕਾਰੀ ਰਮੇਸ਼ ਗੋਇਲ, ਕੈਲਾਸ਼ ਚੰਦਰ, ਸੰਦੀਪ ਬਲਸਾਰੇ,ਰਜੇਸ਼ ਸੋਨੀ ਕਮੇਟੀ ਮੈਂਬਰ ਸੋਹਣ ਲਾਲ, ਕਮਲਜੀਤ ਸਿੰਘ, ਕੁਲਦੀਪ ਕੌਰ, ਬਲਕਾਰ ਸਿੰਘ, ਰਤਨ ਚੰਦ ਅਤੇ ਸਮੂਹ ਕਰਮਚਾਰੀ ਹਾਜ਼ਰ ਸਨ। ਕੰਪਨੀ ਦੇ ਐੱਮ ਡੀ ਆਈ ਏ ਐਸ ਅਧਿਕਾਰੀ ਸ੍ਰੀ ਪਰਮਿੰਦਰਪਾਲ ਸਿੰਘ ਸੰਧੂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਧਾਰਮਿਕ ਸਮਾਗਮ ਦੇ ਨਾਲ ਕੰਪਨੀ ਦੀ ਤਰੱਕੀ ਲਈ ਸਖਤ ਮਿਹਨਤ ਅਤੇ ਵਫ਼ਾਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਉਪਰੰਤ ਚਾਹ ਬ੍ਰੈਡ ਪਕੋੜਿਆ ਦਾ ਲੰਗਰ ਵਰਤਾਇਆ ਗਿਆ।

Leave a Reply

Your email address will not be published. Required fields are marked *