ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਦਿਨ ਪ੍ਰਤੀ ਦਿਨ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿਸ ਦੀਆਂ ਕਈ ਉਦਾਹਰਨਾਂ ਮੋਹਾਲੀ ਤੋਂ ਸਾਹਮਣੇ ਆ ਰਹੀਆਂ ਹਨ। ਆਲਮ ਇਥੋਂ ਤੱਕ ਖਰਾਬ ਹੋ ਚੁੱਕਾ ਹੈ ਕਿ ਮੋਹਾਲੀ ਦੇ ਕਈ ਪੁਰਾਣੇ ਅਦਾਰੇ ਆਪਣੇ ਕਾਰੋਬਾਰ ਛੱਡ ਦੂਸਰੇ ਸੂਬਿਆਂ ਵੱਲ ਜਾਣ ਨੂੰ ਮਜਬੂਰ ਹੋ ਚੁੱਕੇ ਹਨ। ਮੋਹਾਲੀ ਵਿੱਚ ਲੱਗੇ ਨਾਮੀ ਜਥੇਬੰਦੀਆਂ ਦੇ ਧਰਨਿਆਂ ਦੀ ਆੜ ਵਿੱਚ ਕਈ ਸ਼ਰਾਰਤੀ ਅਨਸਰ ਆਪਣੀ ਸੰਸਥਾ ਦਾ ਰੋਹਬ ਵਿਖਾਉਂਦੇ ਹੋਏ ਅਤੇ ਸੋਸ਼ਲ ਮੀਡੀਆ ਤੇ ਫੋਕੀ ਵਾਹ ਵਾਹ ਖੱਟਣ ਲਈ ਵਪਾਰੀਆਂ ਨੂੰ ਜਥੇਬੰਦੀਆਂ ਦੇ ਨਾਂ ਤੇ ਬਲੈਕਮੇਲ ਕਰਦੇ ਹੋਏ ਆਮ ਵਿਖੇ ਜਾ ਸਕਦੇ ਹਨ। ਇਹ ਗੱਲ ਇਥੇ ਹੀ ਖਤਮ ਨਹੀਂ ਹੁੰਦੀ ਇਹ ਲੋਕ ਅਪਣੇ ਨਾਲ ਕੁਝ ਪੱਤਲਚਟ ਕਹੇਂ ਜਾਂਦੇ ਪੱਤਰਕਾਰਾਂ ਨੂੰ ਨਾਲ ਲੈ ਲੋਕਾਂ ਦੇ ਦਫਤਰਾਂ ਵਿੱਚ ਲਿਜਾ ਕੇ ਰੋਹਬ ਮਾਰਦੇ ਹੋਏ ਵੇਖੇ ਜਾਂਦੇ ਹਨ। ਇਹਨਾਂ ਲੋਕਾਂ ਦੇ ਗਿਰੋਹ ਨੂੰ ਵੇਖਦੇ ਹੋਏ ਕਈ ਸਾਫ ਛਵੀ ਵਾਲੇ ਇਮੀਗ੍ਰੇਸ਼ਨ ਅਦਾਰੇ ਡਰ ਜਾਂਦੇ ਹਨ ਅਤੇ ਇਹਨਾਂ ਨੂੰ ਭਾਰੀ ਭਰਕਮ ਰਕਮ ਦੇ ਕੇ ਆਪਣਾ ਖਹਿੜਾ ਛੁੜਵਾਉਂਣਾ ਸਹੀ ਸਮਝਦੇ ਹਨ। ਇਮੀਗ੍ਰੇਸ਼ਨ ਅਦਾਰੇ ਇਹਨਾਂ ਜ਼ਾਹਲੀ ਪੱਤਲਚਟ( ਪੱਤਰਕਾਰਾਂ )ਅਤੇ ਸ਼ਰਾਰਤੀ ਅਨਸਰਾਂ ਤੋਂ ਇਸ ਕਦਰ ਡਰ ਜਾਂਦੇ ਹਨ ਅਤੇ ਅਪਣੇ ਅਦਾਰੇ ਦੀ ਬੇਇਜਤੀ ਤੋਂ ਡਰਦੇ ਹੋਏ ਪੁਲਿਸ ਤੱਕ ਨੂੰ ਸ਼ਿਕਾਇਤ ਨਹੀਂ ਦਿੰਦੇ ।ਜਿਸ ਕਾਰਨ ਪੰਜਾਬ ਦੀਆਂ ਨਾਮੀ ਜਥੇਬੰਦੀਆਂ ਦਾ ਨਾਮ ਲੈਕੇ ਬਲੈਕਮੇਲ ਕਰਨ ਵਾਲੇ ਇਹਨਾਂ ਅਨਸਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਹੁਣ ਇਹਨਾਂ ਲੋਕਾਂ ਵੱਲੋਂ ਹਰ ਇਮੀਗਰੇਸ਼ਨ ਦਫਤਰ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਲੋਕ ਇਥੇ ਹੀ ਬੱਸ ਨਹੀਂ ਕਰਦੇ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਜੇਕਰ ਕੋਈ ਇਮੀਗ੍ਰੇਸ਼ਨ ਅਦਾਰਾ ਪੈਸੇ ਦੇਣ ਤੋਂ ਆਨਾ ਕਾਨੀ ਕਰਦਾ ਹੈ ਤਾਂ ਇਹ ਅਦਾਰੇ ਦੇ ਗੇਟ ਅੱਗੇ ਧਰਨਾ ਲਗਾਉਣ ਦੀਆਂ ਧਮਕੀਆਂ ਅਤੇ ਸੋਸ਼ਲ ਮੀਡੀਆ ਤੇ ਲਾਈਵ ਹੋਣ ਦੀਆਂ ਧਮਕੀਆਂ ਦਿੰਦੇ ਹੋਏ ਅਦਾਰੇ ਦਾ ਬੇਇਜਤੀ ਕਰਦੇ ਹਨ। ਇਹਨਾਂ ਸਾਰੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਕਈ ਵੱਡੇ ਇਮੀਗ੍ਰੇਸ਼ਨ ਅਦਾਰੇ ਮੁਹਾਲੀ ਨੂੰ ਛੱਡ ਚੰਡੀਗੜ੍ਹ ਵੱਲ ਜਾ ਰਹੇ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਬੰਦ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਜੇਕਰ ਇਹਨਾਂ ਲੋਕਾਂ ਤੇ ਜਲਦੀ ਤੋਂ ਜਲਦੀ ਨੱਥ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਦੇ ਨਾਲ ਨਾਲ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਅਦਾਰੇ ਆਪਣੇ ਕਾਰੋਬਾਰ ਛੱਡਣ ਨੂੰ ਮਜਬੂਰ ਹੋ ਜਾਣਗੇ।

Leave a Reply

Your email address will not be published. Required fields are marked *