ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਓਰਲ ਅਤੇ ਮੈਕਸੀਲੋਫੇਸ਼ੀਅਲ ਸਰਜਰੀ ਵਿਭਾਗ ਵੱਲੋਂ ‘‘ਪਟੀਰੀਗੌਇਡ ਅਤੇ ਜ਼ਾਇਗੋਮੈਟਿਕ ਇਮਪਲਾਂਟ”ਉੱਤੇ ਇੱਕ ਦਿਨ੍ਹਾਂ ਸੀਡੀਈ ਪ੍ਰੋਗਰਾਮ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ 150 ਤੋਂ ਵੱਧ ਡੈਲੀਗੇਟਸ ਨੇ ਹਿੱਸਾ ਲਿਆ।
ਇਸ ਮੌਕੇ ਆਰਗੇਨਾਇਜ਼ਿੰਗ ਚੇਅਰਮੈਨ ਡਾ: ਸੰਦੀਪ ਗਰਗ ਅਤੇ ਕਾਨਫ਼ਰੰਸ ਦੇ ਪ੍ਰਿੰਸੀਪਲ ਕਮ ਕਨਵੀਨਰ ਡਾ: ਅਕਸ਼ੈ ਕੁਮਾਰ ਸ਼ਰਮਾ ਨੇ ਇਮਪਲਾਂਟੌਲੋਜੀ ਦੇ ਸਭ ਤੋਂ ਵੱਧ ਲੋੜੀਂਦੇ ਵਿਸ਼ੇ ਬਾਰੇ ਗਿਆਨ ਨੂੰ ਅਪਗ੍ਰੇਡ ਕਰਨ ਲਈ ਮਹਿਮਾਨ ਬੁਲਾਰੇ ਡਾ: ਦਿਵਯ ਮਲਹੋਤਰਾ, ਹਿਮਾਚਲ ਡੈਂਟਲ ਕਾਲਜ, ਸੁੰਦਰਨਗਰ ਦੇ ਪ੍ਰੋਫੈਸਰ ਅਤੇ ਮੁਖੀ ਨੂੰ ਸਨਮਾਨਿਤ ਕੀਤਾ।
ਇਸ ਸਮਾਗਮ ਦੀ ਸਮੂਹ ਸੀਨੀਅਰ ਡਾਕਟਰਾਂ ਅਤੇ ਡੈਲੀਗੇਟਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਇਸ ਸਮਾਗਮ ਦੇ ਆਯੋਜਨ ਵਿੱਚ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ: ਅਕਸ਼ੈ ਕੁਮਾਰ ਸ਼ਰਮਾ ਦੇ ਉੱਦਮ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *