
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:- ਮੋਹਾਲੀ ਨਗਰ ਨਿਵਾਸੀਆਂ ਨੂੰ ਜਲਦ ਹੀ ਆਮ ਆਦਮੀ ਪਾਰਟੀ ਦਾ ਮੇਅਰ ਮਿਲਣ ਜਾ ਰਿਹਾ ਹੈ। ਇਹ ਉਕਤ ਬਿਆਨ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਉਸ ਸਮੇਂ ਕੀਤੇ ਜਦੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਮੋਹਾਲੀ ਦੇ ਸੈਕਟਰ 66 ਸਥਿਤ ਮੰਦਰ ਤੋਂ ਸ਼ਰਧਾਲੂਆਂ ਦਾ 10ਵਾਂ ਜੱਥਾ ਸਾਲਾਸਰ ਧਾਮ-ਖਾਟੂ ਸ਼ਿਆਮ ਲਈ ਰਵਾਨਾ ਲਈ ਪਹੁੰਚੇ ਸਨ।
ਵਿਧਾਇਕ ਪੰਜਾਬ ਕੁਲਵੰਤ ਸਿੰਘ ਮੋਹਾਲੀ ਨੇ ਸ਼ਰਧਾਲੂਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਭੇਜਿਆ ਗਿਆ ਸ਼ਰਧਾਲੂਆਂ ਦਾ ਜੱਥਾ ਮੋਹਾਲੀ (ਐਸ.ਏ.ਐਸ. ਨਗਰ) ਹਲਕੇ ਦਾ ਚੌਥਾ ਜੱਥਾ ਹੈ ਜਦਕਿ ਇਹ ਜ਼ਿਲ੍ਹੇ ਦਾ 10ਵਾਂ ਜੱਥਾ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਵਿੱਚ ਯਕੀਨੀ ਹੀ ਜਲਦ ਆਮ ਆਦਮੀ ਪਾਰਟੀ ਦਾ ਮੇਅਰ ਹੋਵੇਗਾ । ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਜੋ ਲੋਕਤੰਤਰ ਹੈ ਉਹਦੀ ਜਿਹੜੀ ਗਰੀਮਾ ਉਹ ਬਣੀ ਰਹਿਣੀ ਚਾਹੀਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੋਹਾਲੀ ਵਿੱਚ ਆਪ ਪਾਰਟੀ ਦਾ ਮੇਅਰ ਬਣਨਾ ਯਕੀਨੀ ਹੈ ਇਲੈਕਸ਼ਨ ਅੱਜ ਹੋ ਜਾਵੇ ਜਾਂ 10 ਦਿਨ ਠਹਿਰ ਕੇ। ਉਹਨਾਂ ਕਿਹਾ ਕਿ ਇਲੈਕਸ਼ਨ ਤਾਂ ਹੋਣੀ ਹੋਣੀ ਕਿਉਂਕਿ ਡੈਮੋਕਰੇਸੀ ਪ੍ਰੋਸੈਸ ਇਸ ਨੂੰ ਜਿਆਦਾ ਦੇਰ ਤੱਕ ਰੋਕਿਆ ਨਹੀਂ ਜਾ ਸਕਦਾ।