ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ:-ਆਮ ਆਦਮੀ ਪਾਰਟੀ ਵਲੋਂ ਬੀਤੇ ਦਿਨ ਐਲਾਨੇ ਗਏ ਅਹੁਦੇਦਾਰਾਂ ਵਿੱਚ ਜਿਲ੍ਹੇ ਦੇ ਦੋ ਆਗੂਆਂ ਨੂੰ ਸੂਬਾ ਪੱਧਰ ਦੀ ਜਿੰਮੇਵਾਰੀ ਹਾਸਿਲ ਹੋਈ ਹੈ। ਇਹਨਾਂ ਵਿੱਚ ਵਪਾਰ ਮੰਡਲ ਵਿੰਗ ਦੇ ਸਾਬਕਾ ਪ੍ਰਧਾਨ ਵਿਨੀਤ ਵਰਮਾ ਅਤੇ ਕਾਨੂੰਨੀ ਸੈਲ ਦੇ ਸਾਬਕਾ ਪ੍ਰਧਾਨ ਜਸਟਿਸ ਜੋਰਾ ਸਿੰਘ (ਰਿਟਾ) ਦੇ ਨਾਮ ਸ਼ਾਮਿਲ ਹਨ। ਜਸਟਿਸ ਜੋਰਾ ਸਿੰਘ (ਰਿਟਾ) ਨੂੰ ਪਾਰਟੀ ਦਾ ਜਾਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਵਿਨੀਤ ਵਰਮਾ ਨੂੰ ਪਾਰਟੀ ਦੇ ਟਰੇਡ ਵਿੰਗ ਦਾ ਜਨਰਲ ਸਕੱਤਰ ਥਾਪਿਆ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਪਾਰਟੀ ਵਲੋਂ ਇਸਤੋਂ ਪਹਿਲਾਂ ਵਨੀਤ ਵਰਮਾ ਨੂੰ ਪੰਜਾਬ ਟਰੇਡਰਜ਼ ਕਮਿਸ਼ਨ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਸੀ ਅਤੇ ਹੁਣ ਪਾਰਟੀ ਵਲੋਂ ਟਰੇਡ ਵਿੰਗ ਅਤੇ ਵਪਾਰ ਮੰਡਲ ਵਿੰਗ ਦਾ ਆਪਸ ਵਿੱਚ ਰਲੇ ਵਾਂ ਕਰਨ ਤੋਂ ਬਾਅਦ ਵਰਮਾ ਨੂੰ ਟਰੇਡ ਵਿੰਗ ਦਾ ਜਨਰਲ ਸਕੱਤਰ ਥਾਪਿਆ ਗਿਆ ਹੈ।
ਇਸਤੋਂ ਇਲਾਵਾ ਮੁਹਾਲੀ ਜਿਲ੍ਹੇ ਦੇ ਚਾਰ ਆਗੂਆਂ ਨੂੰ ਜਿਲ੍ਹਾ ਕਾਰਜਕਾਰਨੀ ਵਿੱਚ ਸ਼ਾਮਿਲ ਕਰਦਿਆਂ ਗੁਰਸ਼ਰਨ ਸਿੰਘ ਬਿੰਦਰਖੀਆ ਨੂੰ ਜ਼ਿਲ੍ਹਾ ਸਮਾਗਮ ਇੰਚਾਰਜ, ਅਤੁਲ ਸ਼ਰਮਾ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ, ਜਸਪਾਲ ਕਾਉਣੀ ਨੂੰ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅਤੇ ਹਰਮੀਤ ਸਿੰਘ ਨੂੰ ਜ਼ਿਲ੍ਹਾ ਖਜ਼ਾਨਚੀ ਬਣਾਇਆ ਗਿਆl