ਮੋਹਾਲੀ( ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ:-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਵਾਤਾਵਰਨ ਸੁਰੱਖਿਆ ਅਤੇ ਵਿਦਿਆਰਥਣਾਂ ਤੇ ਪੇਂਡੂ ਖੇਤਰਾਂ ਵਿਚ ਰਹਿੰਦੀਆਂ ਔਰਤਾਂ ਦੀ ਨਿੱਜੀ ਸਫ਼ਾਈ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਇਕ ਨਿਵੇਕਲਾ ਉਪਰਾਲਾ ਕੀਤਾ ਹੈ। ਮੈਨੇਜਮੈਂਟ ਵੱਲੋਂ ਕੈਂਪਸ ਦੇ ਆਸ ਪਾਸ ਦੇ ਪਿੰਡਾਂ ਵਿਚ ਨੈਪਕਿਨ ਮਸ਼ੀਨਾਂ ਲਗਾਈਆਂ ਗਈਆਂ ਹਨ। ਬਿਸਮਨ ਧਾਲੀਵਾਲ ਦੀ ਅਗਵਾਈ ਹੇਠ ਸਟੂਡੈਂਟ ਵੈੱਲਫੇਅਰ ਵਿਭਾਗ ਅਤੇ ਐਨ ਐੱਸ ਐੱਸ ਵੱਲੋਂ ਇਹ ਨੈਪਕਿਨ ਮਸ਼ੀਨਾਂ ਮਛਲੀ ਕਲਾਂ, ਟੋਡਰ ਮਾਜਰਾ, ਮਜਾਤ ਮਕਰਾਨ ਸਮੇਤ ਪੰਜ ਪਿੰਡਾਂ ਦੇ ਸਰਕਾਰੀ ਸਕੂਲਾਂ, ਡਿਸਪੈਂਸਰੀਆਂ ਅਤੇ ਧਰਮਸ਼ਾਲਾਵਾਂ ਵਿਚ ਲਗਾਈਆਂ ਗਈਆਂ। ਮਸ਼ੀਨ ਲਗਾਉਣ ਤੋਂ ਬਾਅਦ ਔਰਤਾਂ ਅਤੇ ਲੜਕੀਆਂ ਨੂੰ ਮਸ਼ੀਨਾਂ ਦੀ ਬਿਹਤਰੀਨ ਤਰੀਕੇ ਨਾਲ ਵਰਤੋਂ ਸਬੰਧੀ ਵੀ ਜਾਣਕਾਰੀ ਦਿਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਸਮਝਾਇਆਂ ਗਿਆ ਕਿ ਇਹ ਤਕਨੀਕੀ ਤੌਰ ‘ਤੇ ਉੱਨਤ ਮਸ਼ੀਨ ਲੜਕੀਆਂ ਨੂੰ ਉਨ੍ਹਾਂ ਦੇ ਅਹਿਮ ਦਿਨਾਂ ਦੌਰਾਨ ਸਿਰਫ਼ ਇੱਕ ਬਟਨ ਦਬਾਉਣ ‘ਤੇ ਸੈਨੇਟਰੀ ਨੈਪਕਿਨ ਪ੍ਰਦਾਨ ਕਰਦੀ ਹੈ।
ਬਿਸਮਨ ਧਾਲੀਵਾਲ ਨੇ ਇਸ ਮੌਕੇ ਤੇ ਮਹਿਲਾ ਸ਼ਕਤੀਕਰਨ ਤੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਦਿਹਾਤੀ ਇਲਾਕਿਆਂ ਮਹਿਲਾਵਾਂ ਨੂੰ ਮਹਾਂਵਾਰੀ ਦੌਰਾਨ ਉਨ੍ਹਾਂ ਦੀ ਨਿੱਜੀ ਸਫ਼ਾਈ ਜਾਗਰੂਕਤਾ ਅਤੇ ਪਹੁੰਚ ਯੋਗਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਮਸ਼ੀਨਾਂ ਸਹਾਈ ਹੋਣਗੀਆਂ। ਬਿਸਮਨ ਧਾਲੀਵਾਲ ਨੇ ਇਸ ਪਹਿਲਕਦਮੀ ‘ਤੇ ਆਪਣੀ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਝੰਜੇੜੀ ਕੈਂਪਸ ਹਮੇਸ਼ਾ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦੇਣ ਦੇ ਨਾਲ ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਵਿਕਾਸ ਲਈ ਵਚਨਬੱਧ ਰਿਹਾ ਹੈ। ਇਹ ਦਾਨ ਮੁਹਿੰਮ ਜ਼ਰੂਰੀ ਸਿਹਤ ਮੁੱਦਿਆਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੇ ਜੀਵਨ ‘ਤੇ ਸਕਾਰਾਤਮਿਕ ਪ੍ਰਭਾਵ ਪਾਉਣ ਲਈ ਸਾਡੇ ਸਮਰਪਣ ਦਾ ਪ੍ਰਮਾਣ ਹੈ।
ਫ਼ੋਟੋ ਕੈਪਸ਼ਨ- ਸੀ ਜੀ ਸੀ ਝੰਜੇੜੀ ਵੱਲੋਂ ਬਿਸਮਨ ਧਾਲੀਵਾਲ ਵੱਖ ਵੱਖ ਸਕੂਲਾਂ ਅਤੇ ਡਿਸਪੈਂਸਰੀਆਂ ਵਿਚ ਸੈਨੇਟਰੀ ਨੈਪਕਿਨ ਮਸ਼ੀਨਾਂ ਦਾ ਉਦਘਾਟਨ ਕਰਦੇ ਹੋਏ।

Leave a Reply

Your email address will not be published. Required fields are marked *