ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜਲਾਈਨ-:ਪੰਜਾਬ ਭਰ ਦੇ ਲੋਕੀ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੇ ਆਪਣੀ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਂਦ ਵਿੱਚ ਲਿਆਂਦਾ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਦੇ ਤਹਿਤ ਪੰਜਾਬ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵਾਰਡ ਵਾਈਜ਼ ਕੈਂਪ ਲਗਾਏ ਜਾ ਰਹੇ ਹਨ,
ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਅੱਜ ਪਿੰਡ ਬਲਿਆਲੀ ਵਿਖੇ ‘ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਦੇ ਤਹਿਤ ਲਗਾਏ ਗਏ ਕੈਂਪ ਦਾ ਦੌਰਾ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਘਰ ਬੈਠੇ ਹੀ ਆਟਾ ਦਾਲ, ਜਰੂਰੀ ਲੋੜੀਦੇ ਸਰਟੀਫਿਕੇਟ, ਅਤੇ ਉਹਨਾਂ ਦਾ ਹਰ ਸਰਕਾਰੀ ਕੰਮ ਹੋਵੇਗਾ, ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਜਾ ਕੇ ਕੰਮ ਕਰਵਾਉਣ ਦੀ ਥਾਂ ਤੇ ਸਰਕਾਰ ਦੇ ਅਧਿਕਾਰੀ ਖੁਦ ਲੋਕਾਂ ਦੇ ਦੁਆਰ ਤੇ ਜਾ ਕੇ ਉਹਨਾਂ ਦੇ ਰੋਜ਼ਮਰਾ ਦੇ ਕੰਮਾਂ ਨੂੰ ਕਰ ਰਹੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਵਾਅਦਾ ਪੰਜਾਬ ਦੇ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੋਕਾਂ ਦੀ ਕਚਹਿਰੀ ਵਿੱਚ ਜਾਣ ਵੇਲੇ ਕੀਤਾ ਗਿਆ ਸੀ।ਜਿਹੜੇ ਸੁਪਨੇ ਲੈ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਉਹੀ ਸਰਕਾਰ ਲੋਕਾਂ ਦੇ ਦੁਆਰ ਤੇ ਜਾ ਕੇ ਉਨਾਂ ਦੀਆਂ ਮੁਸ਼ਕਲਾਂ ਦਾ ਸਥਾਈ ਹੱਲ ਕਰ ਰਹੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੇ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਰੋਜ਼ਾਨਾ ਲੋਕੀ ਵੱਡੇ ਪੱਧਰ ਤੇ ਫਾਇਦਾ ਲੈ ਰਹੇ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਨਾਂ ਕੈਂਪਾਂ ਦੇ ਦੌਰਾਨ ਹਾਜ਼ਰ ਰਹਿੰਦੇ ਹਨ, ਅਤੇ ਇਹ ਸਭ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਸੋਚ ਦੇ ਚੱਲਦਿਆਂ ਹੀ ਸੰਭਵ ਹੋ ਸਕਿਆ ਹੈ।ਇਹਨਾਂ ਕੈਂਪਾਂ ਦੇ ਦੌਰਾਨ ਜਨਮ ਸਰਟੀਫਿਕੇਟ /ਗੈਰ ਉਪਲਬਧਾ ਸਰਟੀਫਿਕੇਟ ,ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫਾ, ਪੰਜਾਬ ਨਿਵਾਸ ਸਰਟੀਫਿਕੇਟ ,ਜਾਤੀ ਸਰਟੀਫਿਕੇਟ ਐਸ.ਸੀ, ਉਸਾਰੀ ਮਜ਼ਦੂਰ ਦੀ ਰਜਿਸਟਰੇਸ਼ਨ, ਬੁਢਾਪਾ ਪੈਨਸ਼ਨ ਸਕੀਮ ,ਬਿਜਲੀ ਬਿਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ ਅਤੇ ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਆਦਿ ਨਾਲ ਸੰਬੰਧਿਤ
ਮੌਕੇ ਤੇ ਹੀ ਮੋਜੂਦਾ ਅਧਿਕਾਰੀਆਂ ਵੱਲੋਂ ਹੱਲ ਕੀਤਾ ਜਾ ਰਿਹਾ ਹੈ ।ਇਸ ਮੌਕੇ ਤੇ ਪਿੰਡ ਬਲਿਆਲੀ ਵਿਖੇ ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਅਵਤਾਰ ਸਿੰਘ ਮੌਲੀ, ਹਰਵਿੰਦਰ ਸਿੰਘ ਸੈਣੀ, ਆਰ.ਪੀ ਸ਼ਰਮਾ, ਹਰਮੇਸ਼ ਸਿੰਘ ਕੁੰਭੜਾ, ਗੁਰਪ੍ਰੀਤ ਸਿੰਘ ਚਾਹਲ, ਕੁਲਵੀਰ ਸਿੰਘ, ਜਸਵੀਰ ਸਿੰਘ, ਗੁਰਜਿੰਦਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *