
ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:- ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਨੀਆਂ ਤਸਵੀਰਾਂ ਆਈਆਂ ਸਾਹਮਣੇ। ਆਏ ਦਿਨ ਗੈਂਗਸਟਰ ਕਿਸੇ ਨਾ ਕਿਸੇ ਨੂੰ ਰੰਗਦਾਰੀ ਲਈ ਧਮਕੀਆਂ ਭਰੀਆਂ ਕਾਲਾਂ ਕਰ ਰਹੇ ਹਨ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਫਾਇਰਿੰਗ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਐਸੇ ਲੜੀ ਤਹਿਤ ਦੇਰ ਰਾਤ ਮੋਹਾਲੀ ਦੇ ਸੈਕਟਰ 79 ਸਥਿਤ ਕਟਾਨੀ ਢਾਬੇ ਤੇ ਖਾਣਾ ਖਾਣ ਆਏ ਪੰਜਾਬੀ ਗਾਇਕ ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਅੰਧਾ ਧੁੰਦ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਗਨੀਮਤ ਰਹੀ ਕਿ ਪੰਜਾਬੀ ਗਾਇਕ ਦੀ ਜਾਨ ਬਚ ਗਈ ਹਾਲਾਂਕਿ ਕੋਈ ਵੀ ਪੁਲਿਸ ਅਧਿਕਾਰੀ ਇਸ ਸਬੰਧੀ ਬੋਲਣ ਨੂੰ ਤਿਆਰ ਨਹੀਂ ਹੈ ਲੇਕਿਨ ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕ ਤੋਂ ਇੱਕ ਕਰੋੜ ਰੁਪਏ ਦੀ ਰੰਗਦਾਰੀ ਲੱਕੀ ਪਟਿਆਲਾ ਅਤੇ ਬੰਬੀਹਾ ਗੈਂਗ ਦੇ ਵੱਲੋਂ ਮੰਗੀ ਗਈ ਸੀ ਜੋ ਇਸ ਵੱਲੋਂ ਨਹੀਂ ਦਿੱਤੀ ਗਈ ਉਸ ਤੇ ਦਬਾਵ ਬਣਾਉਣ ਲਈ ਇਹ ਫਾਇਰਿੰਗ ਕੀਤੀ ਗਈ ਹੈ